LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਖ਼ੁਦ ਕੋਰੋਨਾ ਅੱਗੇ ਹਾਰੇ

dead doctor

ਨਵੀਂ ਦਿੱਲੀ:  ਕੋਰੋਨਾ ਦੀ ਦੂਜੀ ਲਹਿਰ (Corona second wave) ਕਰਕੇ ਆਮ ਜਨਤਾ ਦੇ ਨਾਲ ਨਾਲ ਹੁਣ ਮੰਤਰੀ, ਬਾਲੀਵੁੱਡ ਸਿਤਾਰੇ ਵੀ ਕੋਰੋਨਾ ਦੀ ਚਪੇਟ ਵਿਚ ਆ ਰਹੇ ਹਨ। ਇਥੋਂ ਤੱਕ ਕਿ ਹੁਣ ਕੋਰੋਨਾ ਮਰੀਜਾਂ ਦੀ ਦੇਖਭਾਲ ਕਰਨ ਵਾਲੇ ਡਾਕਟਰਾਂ ਦੀ ਵੀ ਕੋਰੋਨਾ ਕਰਕੇ ਮੌਤ ਹੋ ਰਹੀ ਹੈ।

ਇਸ ਦੇ ਚਲਦੇ ਅੱਜ ਕੋਰੋਨਾ ਦੀ ਦੂਜੀ ਲਹਿਰ ਵਿੱਚ, ਘੱਟੋ ਘੱਟ 420 ਡਾਕਟਰ (Doctor) ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਿਨ੍ਹਾਂ ਵਿੱਚ ਦਿੱਲੀ ਦੇ 100 ਡਾਕਟਰ ਸ਼ਾਮਲ ਹਨ। ਇਸ ਦੀ ਜਾਣਕਾਰੀ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਦਿੱਤੀ ਹੈ।  

ਦੱਸ ਦੇਈਏ ਕਿ ਦੇਸ਼ ਇਸ ਸਮੇਂ Corona ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਮਾਮਲੇ ਹਰ ਰੋਜ਼ ਵੱਧ ਰਹੇ ਹਨ, ਜਿਸ ਕਾਰਨ ਇਸ ਲਾਗ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਸਖਤ ਕਦਮ ਚੁੱਕ ਰਹੀਆਂ ਹਨ।

ਗੌਰਤਲਬ ਹੈ ਕਿ  ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 32,218 ਨਵੇਂ ਕੇਸ ਦਰਜ ਹੋਏ ਹਨ ਜਦੋਂ ਕਿ 353 ਵਿਅਕਤੀਆਂ ਦੀ ਲਾਗ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ, ਰਾਜ ਵਿੱਚ ਹੁਣ ਤੱਕ ਕੁੱਲ (Corona) ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 23,67,742 ਤੱਕ ਪਹੁੰਚ ਗਈ ਹੈ, ਜਦੋਂਕਿ ਕੋਰੋਨਾ ਕਾਰਨ ਕੁਲ 24,207 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹੈ।

ਇੱਥੇ ਪੜੋ ਹੋਰ ਖ਼ਬਰਾਂ: ਕੋਰੋਨਾ ਦੇ ਵਧਦੇ ਕਹਿਰ ਕਰਕੇ ਇਸ ਸੂਬੇ ਵਿਚ 7 ਜੂਨ ਤੱਕ ਵਧਿਆ ਲਾਕਡਾਊਨ

In The Market