LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Wrestler Protest: ਪਹਿਲਵਾਨਾਂ ਦੇ ਸਮਰਥਨ ਲਈ ਦਿੱਲੀ ਵੱਲ ਵਧੇ ਕਿਸਾਨ, ਸਿੰਘੁ ਬਾਰਡਰ 'ਤੇ ਭਾਰੀ ਪੁਲਿਸ ਬਲ ਤਇਨਾਤ

protest46

Wrestler Protest News: ਦਿੱਲੀ ਜੰਤਰ-ਮੰਤਰ ਵਿਖੇ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਪਹਿਲਵਾਨ ਇੱਕ ਨਾਬਾਲਗ ਸਮੇਤ ਸੱਤ ਪਹਿਲਵਾਨਾਂ ਦੇ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਡਬਲਯੂਐਫਆਈ ਮੁਖੀ (Wrestler Protest News) ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਹੁਣ ਉਸ ਪ੍ਰਦਰਸ਼ਨ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਪੰਚਾਇਤਾਂ ਵੀ ਸ਼ਾਮਿਲ ਹੋ ਚੁੱਕੀਆਂ ਹਨ। 

ਪੱਛਮੀ ਉੱਤਰੀ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਤੋਂ ਪੰਚਾਇਤਾਂ ਦੇ ਆਗੂ ਵੱਡੀ ਗਿਣਤੀ ਵਿੱਚ ਪਹਿਲਵਾਨਾਂ ਦਾ ਸਾਥ ਦੇਣ ਲਈ ਦਿੱਲੀ ਧਰਨੇ ਤੇ ਪਹੁੰਚ ਰਹੇ ਹਨ। ਜਿਨ ਨੂੰ ਲੈ ਕੇ ਦਿੱਲੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਦਿੱਲੀ ਦੇ ਹਰ ਬਾਰਡਰ ਤੇ ਭਾਰੀ ਪੁਲਿਸ ਦੀ ਤਾਇਨਾਤੀ ਕਰਵਾਈ ਗਈ ਹੈ। ਖਾਸਕਰ ਸਿੰਘੁ ਬਾਰਡਰ ਤੇ ਭਾਰੀ ਪੁਲਿਸ ਬਲ ਅਤੇ ਪੈਰਾਮਿਲਟਰੀ (Wrestler Protest News) ਫਰੋਸ ਤਇਨਾਤ ਕੀਤੀ ਗਈ ਹੈ। 

ਪਹਿਲਵਾਨਾਂ ਦੇ ਸਮਰਥਕਾਂ ਨੂੰ ਰੋਕਣ ਲਈ ਡੀਸੀਪੀ ਪੱਧਰ ਦੇ ਅਧਿਕਾਰੀ ਖੁਦ ਬਾਰਡਰ 'ਤੇ ਤਾਇਨਾਤ ਹਨ। ਮਿੱਟੀ ਨਾਲ ਭਰੇ ਕਈ ਡੰਪਰ, ਵੱਡੀ ਗਿਣਤੀ 'ਚ ਬੈਰੀਕੇਡ ਲਗਾਏ ਗਏ ਹਨ, ਨਾਲ ਹੀ ਆਉਣ-ਜਾਣ ਵਾਲੇ(Wrestler Protest News) ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਹੈ। ਐਸਕੇਐਮ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ 7 ਮਈ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਸੈਂਕੜੇ ਕਿਸਾਨਾਂ ਨਾਲ ਇੱਕ ਵਾਰ ਫਿਰ ਦਿੱਲੀ ਦੇ ਜੰਤਰ-ਮੰਤਰ ਪੁੱਜਣਗੇ। ਜਥੇਬੰਦੀ (Wrestler Protest)  ਦੇ ਆਗੂ ਧਰਨੇ ’ਤੇ ਬੈਠੇ ਪਹਿਲਵਾਨਾਂ ਨੂੰ ਮਿਲਣਗੇ। ਇਸ ਦੌਰਾਨ ਉਹ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਵੀ ਕਰਨਗੇ।   

In The Market