LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟਿਹਰੀ ਤੇ ਉੱਤਰਕਾਸ਼ੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

5 dec 5

ਦੇਹਰਾਦੂਨ : ਉਤਰਾਖੰਡ ਦੇ ਟਿਹਰੀ ਅਤੇ ਉਤਰਕਾਸ਼ੀ ਜ਼ਿਲ੍ਹਿਆਂ ਵਿੱਚ ਦੋ ਵਾਰ ਭੂਚਾਲ (Earthquake) ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਅਜੇ ਤੱਕ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਸਾਰੇ ਡੈਮ ਅਤੇ ਪਾਵਰ ਪ੍ਰੋਜੈਕਟ ਸੁਰੱਖਿਅਤ ਹਨ।ਭਾਰਤੀ ਮੌਸਮ (Indian weather) ਵਿਭਾਗ ਮੁਤਾਬਕ ਸੂਬੇ ਦੇ ਟਿਹਰੀ ਅਤੇ ਉਤਰਕਾਸ਼ੀ ਜ਼ਿਲਿਆਂ 'ਚ ਪਹਿਲੀ ਵਾਰ 12:23 ਮਿੰਟ, 19 ਸਕਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Also Read : ਕੋਰੋਨਾ ਦੇ ਅੰਕੜਿਆਂ ਨੇ ਵਧਾਈ ਚਿੰਤਾ, 24 ਘੰਟਿਆਂ 'ਚ 2,796 ਮਰੀਜ਼ਾਂ ਦੀ ਹੋਈ ਮੌਤ

ਰਿਐਕਟਰ ਸਕੇਲ (Reactor scale) 'ਤੇ ਇਸ ਦੀ ਤੀਬਰਤਾ 3.2 ਦਰਜ ਕੀਤੀ ਗਈ। ਜੋ ਕਿ 10 ਕਿਲੋਮੀਟਰ ਦੀ ਡੂੰਘਾਈ 'ਤੇ 30.65 ਉੱਤਰੀ ਅਕਸ਼ਾਂਸ਼ ਅਤੇ 78.78 ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ। ਇਸ ਤੋਂ ਬਾਅਦ 02:02 ਮਿੰਟ 47 ਸਕਿੰਟ 'ਤੇ ਉਸੇ ਖੇਤਰ 'ਚ ਫਿਰ 3.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Also Read : Railway Jobs : ਰੇਲਵੇ 'ਚ ਕਈ ਅਹੁਦਿਆਂ 'ਤੇ ਹੋ ਰਹੀ ਹੈ ਭਰਤੀ, 20 ਦਸੰਬਰ ਤੱਕ ਕਰ ਸਕਦੇ ਹੋ ਅਪਲਾਈ

ਇਸ ਦੇ ਨਾਲ ਹੀ ਇਹ ਭੂਚਾਲ ਟਿਹਰੀ ਜ਼ਿਲ੍ਹੇ ਦੀ ਤਹਿਸੀਲ ਘਨਸਾਲੀ ਦੇ ਨੇਰਵੀ, ਗੰਗੀ ਪਿੰਡ ਅਤੇ ਧੁੰਤਰੀ ਦੇ ਵਿਚਕਾਰ ਮਹਿਸੂਸ ਕੀਤਾ ਗਿਆ। ਜਦੋਂ ਕਿ ਉਤਰਕਾਸ਼ੀ ਦੇ ਭਟਵਾੜੀ, ਡੁੰਡਾ, ਚਿਨਿਆਲੀਸੌਰ, ਬਰਕੋਟ, ਪੁਰੋਲਾ, ਮੋਰੀ ਤਹਿਸੀਲ ਖੇਤਰ ਦੇ ਕੁਝ ਹਿੱਸਿਆਂ 'ਚ ਇਹ ਝਟਕਾ ਮਹਿਸੂਸ ਕੀਤਾ ਗਿਆ ਹੈ। ਅਜੇ ਤੱਕ ਕਿਧਰੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ।

In The Market