LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Cyclone Mocha: ਅੱਜ ਰਾਤ ਭਿਆਨਕ ਰੂਪ ਧਾਰਨ ਕਰੇਗਾ ਚੱਕਰਵਾਤੀ ਤੂਫਾਨ 'ਮੋਚਾ'

cyclon54

Cyclone Mocha: ਬੰਗਾਲ ਦੀ ਖਾੜੀ 'ਚ ਚੱਕਰਵਾਤੀ ਤੂਫਾਨ 'ਮੋਚਾ' ਅੱਜ ਗੰਭੀਰ ਰੂਪ ਧਾਰਨ ਕਰ ਸਕਦਾ ਹੈ, ਜਿਸ ਕਾਰਨ ਕਈ ਰਾਜਾਂ 'ਚ ਤੇਜ਼ ਤੂਫਾਨ ਆਉਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਚੱਕਰਵਾਤ ਮੋਚਾ ਬਾਰੇ ਤਾਜ਼ਾ ਅਪਡੇਟ ਜਾਰੀ ਕੀਤਾ ਹੈ। 

ਦੱਸ ਦੇਈਏ ਕਿ ਪੂਰਵ-ਅਨੁਮਾਨਾਂ ਦੇ ਅਨੁਸਾਰ, ਚੱਕਰਵਾਤ ਮੋਚਾ 12 ਮਈ ਨੂੰ ਇੱਕ ਗੰਭੀਰ ਤੂਫ਼ਾਨ ਅਤੇ 14 ਮਈ ਨੂੰ ਇੱਕ ਬਹੁਤ ਹੀ ਭਿਆਨਕ ਚੱਕਰਵਾਤ ਵਿੱਚ ਬਦਲ ਜਾਵੇਗਾ। ਆਈਐਮਡੀ ਦੀ ਚੇਤਾਵਨੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪੱਛਮੀ ਬੰਗਾਲ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਐਨਡੀਆਰਐਫ ਦੇ ਕਮਾਂਡੈਂਟ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਅਸੀਂ 8 ਟੀਮਾਂ ਤਾਇਨਾਤ ਕੀਤੀਆਂ ਹਨ। NDRF ਦੇ 200 ਬਚਾਅ (Cyclone Mocha Updates) ਕਰਮੀਆਂ ਨੂੰ ਜ਼ਮੀਨ 'ਤੇ ਤਾਇਨਾਤ ਕੀਤਾ ਗਿਆ ਹੈ ਅਤੇ 100 ਬਚਾਅ ਕਰਮੀਆਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ।

ਭਾਰਤ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਸਵੇਰੇ 5:30 ਵਜੇ ਚੱਕਰਵਾਤੀ ਤੂਫਾਨ ਮੋਚਾ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ਪਾਸੇ, ਪੋਰਟ ਬਲੇਅਰ ਤੋਂ ਲਗਭਗ 520 ਕਿਲੋਮੀਟਰ (Cyclone Mocha Updates) ਪੱਛਮ ਅਤੇ ਬੰਗਲਾਦੇਸ਼ ਦੀ ਬੰਦਰਗਾਹ ਕਾਕਸ ਬਾਜ਼ਾਰ ਤੋਂ 1,100 ਕਿਲੋਮੀਟਰ ਦੱਖਣ-ਪੱਛਮ ਵਿੱਚ ਆ ਗਿਆ। ਮਿਆਂਮਾਰ ਅਤੇ ਬੰਗਲਾਦੇਸ਼ ਨੇ ਮੋਕਾ ਦੇ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਹਜ਼ਾਰਾਂ ਵਾਲੰਟੀਅਰਾਂ ਨੂੰ ਤਾਇਨਾਤ ਕੀਤਾ ਹੈ ਅਤੇ ਵੀਰਵਾਰ ਨੂੰ ਨੀਵੇਂ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਹੁਕਮ ਦਿੱਤੇ ਹਨ।



In The Market