LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Corona Vaccination: ਆਖਿਰ ਕਿਉਂ ਬੰਦ ਹੋਏ ਮੁੰਬਈ-ਦਿੱਲੀ 'ਚ ਕੋਰੋਨਾ ਟੀਕਾਕਰਨ, ਜਾਣੋ ਵਜ੍ਹਾ

vcine3

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾਵਾਇਰਸ(Coronavirus)  ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ।  ਕੋਰੋਨਾ ਵਾਇਰਸ ਮਹਾਮਾਰੀ ਕਾਰਨ 4,000 ਤੋਂ ਵੱਧ ਮੌਤਾਂ ਤੋਂ ਦੇਸ਼ ਪਹਿਲਾਂ ਹੀ ਪ੍ਰੇਸ਼ਾਨ ਹੈ ਅਤੇ  ਹੁਣ, ਕੋਰੋਨਾ ਟੀਕਾਕਰਨ (Corona Vaccination)ਦੀ ਗਤੀ ਹੌਲੀ ਹੋਣ ਦੇ ਨਾਲ, ਚਿੰਤਾ ਹੋਰ ਵਧ ਗਈ ਹੈ। ਇਸ ਦੌਰਾਨ ਮਹਾਰਾਸ਼ਟਰ ਦੀ ਰਾਜਧਾਨੀ (Mumbai) ਮੁੰਬਈ ਦੇ ਅੱਜ ਸਾਰੇ ਕੇਂਦਰਾਂ 'ਤੇ Vaccination (ਟੀਕਾਕਰਨ) ਬੰਦ ਰਹੇਗਾ। ਬੀਐਮਸੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬੀਐਮਸੀ ਨੇ ਕਿਹਾ ਹੈ ਕਿ ਐਤਵਾਰ ਹੋਣ ਕਾਰਨ ਸ਼ਹਿਰ ਦੇ ਸਾਰੇ ਟੀਕਾਕਰਨ ਕੇਂਦਰ ਅੱਜ ਬੰਦ ਰਹਿਣਗੇ। ਜਦੋਂਕਿ ਸੋਮਵਾਰ ਲਈ ਜਾਣਕਾਰੀ ਸਾਂਝੀ ਕੀਤੀ ਜਾਏਗੀ।

ਬੀਐਮਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਮੁੰਬਈ ਵਿੱਚ ਟੀਕੇ ਦੀ ਘਾਟ ਕਾਰਨ ਟੀਕਾਕਰਨ ਬੰਦ ਨਹੀਂ ਕੀਤਾ ਜਾ ਰਿਹਾ ਹੈ। ਉਧਰ ਰਾਜਧਾਨੀ ਦਿੱਲੀ ਵਿੱਚ ਵੀ ਟੀਕੇ ਦੀ ਘਾਟ ਕਾਰਨ ਨੌਜਵਾਨਾਂ ਦਾ ਟੀਕਾਕਰਨ ਅੱਜ ਤੋਂ ਰੁਕ ਗਿਆ ਹੈ। ਕੇਂਦਰ ਨੇ 18 ਤੋਂ 44 ਸਾਲ ਦੀ ਉਮਰ ਸਮੂਹ ਲਈ ਜੋ ਟੀਕੇ ਦਿੱਲੀ ਭੇਜੇ ਸੀ ਉਹ ਖ਼ਤਮ ਹੋ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਟੀਕਾ ਮੁਹੱਈਆ ਕਰਵਾਉਣ ਤਾਂ ਜੋ ਨੌਜਵਾਨਾਂ ਦਾ ਟੀਕਾਕਰਨ ਮੁੜ ਸ਼ੁਰੂ ਕੀਤਾ ਜਾ ਸਕੇ।

Corona Vaccination ਦਾ ਤੀਜਾ ਪੜਾਅ 1 ਮਈ ਤੋਂ ਸ਼ੁਰੂ ਹੋਇਆ ਸੀ। ਅੰਕੜਿਆਂ ਦੇ ਅਨੁਸਾਰ, ਅਪ੍ਰੈਲ ਵਿੱਚ, ਜਦੋਂ ਕੋਰੋਨਾ ਵਾਇਰਸ ਦੀ ਲਾਗ ਵਿੱਚ ਤੇਜ਼ੀ ਆਈ, ਤਾਂ ਟੀਕਾਕਰਨ ਤੇਜ਼ ਕੀਤਾ ਗਿਆ ਸੀ, ਅਤੇ 10 ਅਪ੍ਰੈਲ ਨੂੰ, 36,59,356 ਲੋਕਾਂ ਨੂੰ ਇੱਕ ਦਿਨ ਵਿੱਚ ਟੀਕੇ ਦੀ ਖੁਰਾਕ ਦਿੱਤੀ ਗਈ ਸੀ, ਪਰੰਤੂ ਇਸਦੇ ਬਾਅਦ ਟੀਕੇ ਲਗਾਉਣ ਦੀ ਗਿਣਤੀ ਘਟਦੀ ਰਹੀ। ਤਾਜ਼ਾ ਅੰਕੜਿਆਂ ਦੇ ਅਨੁਸਾਰ, 21 ਮਈ ਨੂੰ 24 ਘੰਟਿਆਂ ਵਿੱਚ ਟੀਕੇ ਦੀਆਂ 17,97,274 ਖੁਰਾਕਾਂ ਦਿੱਤੀਆਂ ਗਈਆਂ ਸਨ ਇਨ੍ਹਾਂ 40 ਦਿਨਾਂ ਦੇ ਅੰਦਰ ਟੀਕਾਕਰਨ ਵਿੱਚ 50 ਪ੍ਰਤੀਸ਼ਤ ਜਾਂ ਅੱਧਾ ਗਿਰਾਵਟ ਦਰਜ ਕੀਤਾ ਗਿਆ।

ਇੱਥੇ ਪੜੋ ਹੋਰ ਖ਼ਬਰਾਂ: ਪੰਜਾਬ ਸਰਕਾਰ ਦਾ ਵੱਡਾ ਫੈਸਲਾ- 24 ਮਈ ਤੋਂ ਸਾਰੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ

In The Market