LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CBSE Board 10th, 12th Result 2023 Today: CBSE Board 10th, 12th ਦਾ ਰਿਜਲਟ ਜਾਰੀ, ਇੱਥੇ ਕਰ ਸਕਦੇ ਹੋ ਚੈੱਕ

cbse87

CBSE Board 10th, 12th Result 2023 Today: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦੇ ਬੋਰਡ ਦਾ ਨਤੀਜਾ ਜਾਰੀ ਕਰ ਦਿੱਤਾ ਹੈ। 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 87.33% ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ results.cbse.nic.in ਜਾਂ cbse.gov.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।

ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰਨੀ ਪਵੇਗੀ। ਤੁਸੀਂ ਹੇਠਾਂ ਦੇਖ ਸਕਦੇ ਹੋ ਕਿ CBSE ਨਤੀਜਾ ਆਨਲਾਈਨ ਕਿਵੇਂ ਚੈੱਕ ਕਰਨਾ ਹੈ। 

ਕੁੜੀਆਂ ਜਿੱਤੀਆਂ
ਜਾਰੀ ਹੋਏ ਨਤੀਜੇ ਵਿੱਚ ਕੁੱਲ 87.33 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਹ ਪਿਛਲੇ ਸਾਲ ਨਾਲੋਂ 5 ਫੀਸਦੀ ਘੱਟ ਹੈ। ਤ੍ਰਿਵੇਂਦਰਮ ਜ਼ੋਨ ਨੇ 99.91 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਦੱਸ ਦੇਈਏ ਕਿ ਲੜਕੀਆਂ ਦਾ ਨਤੀਜਾ ਮੁੰਡਿਆਂ ਨਾਲੋਂ ਵਧੀਆ ਰਿਹਾ ਹੈ। ਵਿਦਿਆਰਥਣਾਂ ਦਾ ਨਤੀਜਾ ਲੜਕਿਆਂ ਦੇ ਮੁਕਾਬਲੇ 6 ਫੀਸਦੀ ਵਧੀਆ ਰਿਹਾ ਹੈ। ਜਦਕਿ ਲੜਕਿਆਂ ਦਾ ਨਤੀਜਾ 84.67 ਫੀਸਦੀ ਰਿਹਾ ਹੈ। 

CBSE 10ਵੀਂ, 12ਵੀਂ ਦਾ ਨਤੀਜਾ 2023: ਇਸ ਤਰਾਂ ਤੁਸੀਂ ਆਪਣਾ ਨਤੀਜਾ ਚੈੱਕ ਕਰ ਸਕਦੇ ਹੋ 

 1: ਅਧਿਕਾਰਤ ਵੈੱਬਸਾਈਟ results.cbse.nic.in ਜਾਂ cbse.gov.in 'ਤੇ ਜਾਓ।
 2: ਹੋਮ ਪੇਜ 'ਤੇ 'CBSE 10ਵੀਂ ਦੇ ਨਤੀਜੇ ਡਾਇਰੈਕਟ ਲਿੰਕ' 'ਤੇ ਕਲਿੱਕ ਕਰੋ
 3: ਲੌਗਇਨ ਪੰਨਾ ਖੁੱਲ੍ਹੇਗਾ, ਇੱਥੇ ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ।
 4:ਤੁਹਾਡਾ CBSE ਬੋਰਡ ਨਤੀਜਾ ਸਕਰੀਨ 'ਤੇ ਖੁੱਲ੍ਹੇਗਾ, ਇਸ ਨੂੰ ਚੈੱਕ ਕਰੋ।
 5: ਵਿਦਿਆਰਥੀ ਇੱਥੋਂ ਨਤੀਜੇ ਦੀ ਡਿਜੀਟਲ ਕਾਪੀ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਣਗੇ

In The Market