LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Delhi News: ਦਿੱਲੀ 'ਚ 16 ਸਾਲਾ ਲੜਕੀ ਦਾ ਸੜਕ 'ਤੇ ਕਤਲ, ਪ੍ਰੇਮੀ ਨੇ ਚਾਕੂ ਨਾਲ ਕੀਤੇ ਕਈ ਵਾਰ

crimede hi522

Delhi News: ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ 16 ਸਾਲਾ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਸ ਮੁਤਾਬਕ ਦੋਸ਼ੀ ਸਾਹਿਲ (20) ਨੇ ਸਾਕਸ਼ੀ ਨੂੰ ਰਸਤੇ 'ਚ ਰੋਕ ਲਿਆ ਅਤੇ ਉਸ 'ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਪੱਥਰਾਂ ਨਾਲ ਹਮਲਾ ਕੀਤਾ।

ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਰਿਲੇਸ਼ਨਸ਼ਿਪ 'ਚ ਸਨ ਪਰ ਸ਼ਨੀਵਾਰ ਨੂੰ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਸਾਹਿਲ ਨੇ ਕਿੰਨੀ ਵਾਰ ਸਾਕਸ਼ੀ ਨੂੰ ਚਾਕੂ ਮਾਰਿਆ ਸੀ, ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।

ਕਈ ਲੋਕ ਸੜਕ ਤੋਂ ਲੰਘ ਗਏ, ਕਈਆਂ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ
ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਲੜਕੀ ਦੇ ਕਤਲ ਦੀ ਸੂਚਨਾ ਦਿੱਤੀ। ਪੁਲਿਸ ਟੀਮ ਨੂੰ ਸਾਕਸ਼ੀ ਦੀ ਲਾਸ਼ ਸੜਕ 'ਤੇ ਮਿਲੀ। ਉਹ ਜੇਜੇ ਕਲੋਨੀ ਦੀ ਰਹਿਣ ਵਾਲੀ ਸੀ। ਐਤਵਾਰ ਸ਼ਾਮ ਨੂੰ ਜਦੋਂ ਉਹ ਜਨਮਦਿਨ ਪਾਰਟੀ 'ਤੇ ਜਾ ਰਹੀ ਸੀ ਤਾਂ ਅਚਾਨਕ ਸਾਹਿਲ ਨੇ ਉਸ ਨੂੰ ਰੋਕ ਲਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਚਾਕੂ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਲੜਕੀ 'ਤੇ 6 ਵਾਰ ਪੱਥਰ ਨਾਲ ਵਾਰ ਕੀਤਾ। 

ਕਤਲ ਤੋਂ ਬਾਅਦ ਸਾਹਿਲ ਫਰਾਰ ਹੋ ਗਿਆ। ਘਟਨਾ ਦੌਰਾਨ ਕੁਝ ਲੋਕਾਂ ਨੇ ਸਾਹਿਲ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਹ ਕਤਲ ਉਸ ਸਮੇਂ ਹੋਇਆ ਜਦੋਂ ਸਾਕਸ਼ੀ ਆਪਣੇ ਦੋਸਤ ਦੇ ਬੇਟੇ ਦੇ ਜਨਮਦਿਨ ਦੀ ਪਾਰਟੀ 'ਤੇ ਜਾ ਰਹੀ ਸੀ। ਪੁਲਿਸ ਸਾਹਿਲ ਦੀ ਭਾਲ ਕਰ ਰਹੀ ਹੈ।

ਪੁਲਿਸ ਬੋਲੀ ਜਲਦ ਹੀ ਗ੍ਰਿਫਤਾਰ ਕਰ ਲਵੇਗੀ
ਦਿੱਲੀ ਦੇ ਡਿਪਟੀ ਪੁਲਿਸ ਕਮਿਸ਼ਨਰ ਸੁਮਨ ਨਲਵਾ ਨੇ ਕਿਹਾ- ਸ਼ਾਹਬਾਦ ਡੇਅਰੀ ਨੇੜੇ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਟੀਮ ਗਠਿਤ ਕਰਕੇ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। ਅਸੀਂ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਵਾਂਗੇ।

In The Market