LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਪੁਲਸ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

lal kila

ਨਵੀਂ ਦਿੱਲੀ (ਇੰਟ.)- ਦਿੱਲੀ ਕ੍ਰਾਈਮ ਬ੍ਰਾਂਚ (Delhi Crime branch) ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਬੂਟਾ ਸਿੰਘ (Buta Singh) 'ਤੇ ਦਿੱਲੀ ਪੁਲਸ ਨੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਬੂਟਾ ਸਿੰਘ ਲਾਲ ਕਿਲ੍ਹੇ (Red Fort) 'ਚ ਕੇਸਰੀ ਝੰਡਾ ਲਹਿਰਾਉਣ ਵਾਲੇ ਮੁਲਜ਼ਮ ਜੁਗਰਾਜ ਨਾਲ ਸੀ। ਬੂਟਾ ਸਿੰਘ ਪੰਜਾਬ ਦਾ ਰਹਿਣ ਵਾਲਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ (Delhi Police Spacial cell) ਵਲੋਂ ਗੁਰਜੋਤ ਸਿੰਘ (Gurjot Singh) ਨਾਮ ਦੇ ਮੁਲਜ਼ਮ ਨੂੰ ਪੰਜਾਬ (Punjab) ਦੇ ਅੰਮ੍ਰਿਤਸਰ (Amritsar) ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਸ (Delhi Police) ਨੇ ਉਸ ਦੀ ਗ੍ਰਿਫਤਾਰੀ 'ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਉਸ 'ਤੇ ਲਾਲ ਕਿਲੇ ਦੇ ਸਾਹਮਣੇ ਭੜਕਾਊ ਭਾਸ਼ਣ ਦੇਣ ਅਤੇ ਲਾਲ ਕਿਲ੍ਹੇ ਪਿੱਛੇ ਗੁੰਬਦ 'ਤੇ ਧਾਰਮਿਕ ਝੰਡਾ ਲਹਿਰਾਉਣ ਦਾ ਦੋਸ਼ ਸੀ।

Delhi Police summons Rajasthan Cong chief whip for questioning in phone  tapping case - The Economic Times

Read this- ਅਦਾਕਾਰ ਨਸੀਰੂਦੀਨ ਸ਼ਾਹ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਗਿਆ ਦਾਖਲ

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ ਵਿਚ ਦੀਪ ਸਿੱਧੂ ਅਤੇ ਹੋਰਾਂ ਦੇ ਖਿਲਾਫ ਦਿੱਲੀ ਪੁਲਸ ਨੇ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਤੋਂ ਪਹਿਲਾਂ 17 ਮਈ ਨੂੰ 3224 ਪੰਨਿਆਂ ਦਾ ਦੋਸ਼ ਪੱਤਰ ਦਾਇਰ ਕੀਤਾ ਸੀ ਅਤੇ ਸਿੱਧੂ ਨੂੰ 9 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਉਸ 'ਤੇ ਲਾਲ ਕਿਲ੍ਹੇ ਵਿਚ ਹੰਗਾਮੇ ਨੂੰ ਭੜਕਾਉਣ ਦਾ ਵੀ ਦੋਸ਼ ਲਗਾਇਆ ਸੀ।

Delhi Police arrest SIMI member absconding for more than 19 years in  sedition case - Crime News

Read this- ਅਮੁੱਲ ਦੁੱਧ ਹੋਇਆ ਮਹਿੰਗਾ, 1 ਜੁਲਾਈ ਤੋਂ ਲਾਗੂ ਹੋਵੇਗੀ ਨਵੀਂ ਕੀਮਤ
ਦੱਸਣਯੋਗ ਹੈ ਕਿ 26 ਜਨਵਰੀ ਨੂੰ ਸਵੇਰੇ 8 ਵਜੇ ਸਿੰਘੂ ਬਾਰਡਰ ਤੋਂ ਟਰੈਕਟਰ ਪਰੇਡ ਸ਼ੁਰੂ ਹੋਈ। ਉਹ ਆਪਣੇ ਰਿਸ਼ਤੇਦਾਰਾਂ ਅਤੇ ਦੋ ਬਜ਼ੁਰਗ ਵਿਅਕਤੀਆਂ ਸਮੇਤ ਗੁਰਪ੍ਰੀਤ ਦੇ ਟਰੈਕਟਰ 'ਤੇ ਸਵਾਰ ਸੀ। ਨਿਹੰਗਾਂ ਨੇ ਮੁਕਬਰਾ ਚੌਕ ਨੇੜੇ ਬੈਰੀਕੇਡਾਂ ਨੂੰ ਤੋੜਿਆ। ਜਿੱਥੋਂ ਉਹ ਟਰੈਕਟਰ 'ਤੇ ਅੱਗੇ ਗਏ। ਲਾਲ ਕਿਲ੍ਹੇ ਪਹੁੰਚ ਕੇ ਉਹਨਾਂ ਨੇ ਟਰੈਕਟਰ ਛੱਡ ਦਿੱਤਾ। ਉੱਥੋਂ ਉਹ ਪੈਦਲ ਲਾਲ ਕਿਲ੍ਹੇ ਦੇ ਅੰਦਰ ਚਲੇ ਗਏ। ਉਸ ਸਮੇਂ ਲਾਲ ਕਿਲ੍ਹਾ ਬੰਦ ਸੀ,ਜਦੋਂ ਨਿਹੰਗ ਨੇ ਜ਼ਬਰਦਸਤੀ ਇਹ ਦਰਵਾਜ਼ਾ ਖੋਲ੍ਹਿਆ ਤਾਂ ਉਹ ਅੰਦਰ ਵੜ ਗਿਆ।

 

In The Market