LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਤੁਸੀਂ ਵੀ ਲਾਈ ਰੱਖਦੇ ਹੋ ਹਰ ਵੇਲੇ ਕੰਨ 'ਚ Bluetooth ਤਾਂ ਵਾਪਰ ਸਕਦਾ ਵੱਡਾ ਹਾਦਸਾ

bluetooth

ਨਵੀਂ ਦਿੱਲੀ: ਅੱਜਕਲ੍ਹ ਬਹੁਤ ਸਾਰੇ ਲੋਕ ਬਲੂਟੁੱਥ ਈਅਰਫੋਨ (Bluetooth Earphone) ਦੀ ਵਰਤੋਂ ਕਰਦੇ ਹਨ ਪਰ ਜੇਕਰ ਇਸ ਦਾ ਨੁਕਸਾਨ ਤੁਹਾਨੂੰ ਦੱਸਿਆ ਜਾਵੇ ਤੁਸੀ ਵੀ ਹੈਰਾਨ ਹੋ ਜਾਓਗੇ। ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਨੌਜਵਾਨ ਦੇ ਬਲੂਟੂਥ ਈਅਰਫੋਨ ਦੇ ਜ਼ੋਰਦਾਰ ਧਮਾਕੇ ਕਾਰਨ ਉਸਦੀ ਮੌਤ ਹੋ ਗਈ ਕਿਉਂਕਿ ਜੇ ਤੁਹਾਡੇ ਕੰਨ ਵਿੱਚ ਬਲਿਊਟੁੱਥ ਈਅਰਫੋਨ ਫਟਦਾ ਹੈ, ਤਾਂ ਤੁਸੀਂ ਮਰ (Death) ਸਕਦੇ ਹੋ। 

ਪੜੋ ਹੋਰ ਖਬਰਾਂ: ਸਾਬਕਾ DGP ਸੁਮੇਧ ਸੈਣੀ ਨੂੰ ਝਟਕਾ, ਅਦਾਲਤ ਵਲੋਂ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ

ਅਜਿਹਾ ਹੀ ਇਕ ਮਾਮਲਾ ਜੈਪੁਰ (Jaipur) ਦੇ ਚੌਮੁਨ ਇਲਾਕੇ ਦੇ ਉਦੈਪੁਰੀਆ ਪਿੰਡ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਨੌਜਵਾਨ ਜਿਸਦੀ ਪਛਾਣ ਰਾਕੇਸ਼ ਨਗਰ ਵਜੋਂ ਹੋਈ ਹੈ। ਉਹ ਕੰਨ ਵਿੱਚ ਬਲੂਟੁੱਥ ਈਅਰਫੋਨ ਲਗਾਕੇ ਗੱਲ ਕਰ ਰਿਹਾ ਸੀ। ਪਰ ਅਚਾਨਕ ਬਲੂਟੂਥ ਈਅਰਫੋਨ ਦੇ ਜ਼ੋਰਦਾਰ ਧਮਾਕੇ ਕਾਰਨ ਉਸਦੀ ਮੌਤ ਹੋ ਗਈ। ਖ਼ਬਰਾਂ ਮੁਤਾਬਕ ਜ਼ਖਮੀ ਨੌਜਵਾਨ ਨੂੰ ਕੰਨ ਦੀ ਸੱਟ ਲੱਗਣ ਤੋਂ ਬਾਅਦ ਸ਼ਹਿਰ ਦੇ ਸਿੱਧੀਵਿਨਾਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ ਗਿਆ। ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਦੇ ਨਾਲ ਹੀ ਰਾਕੇਸ਼ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਰਸਮਾਂ ਲਈ ਸੌਂਪ ਦਿੱਤੀ ਗਈ ਹੈ।

ਸਿੱਧੀਵਿਨਾਇਕ ਹਸਪਤਾਲ (Siddhivinayak Hospital) ਦੇ ਡਾਕਟਰ ਐਲਐਨ ਰੁੰਡਲਾ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਰਾਕੇਸ਼ ਆਪਣੇ ਕੰਨ ਵਿੱਚ ਈਅਰ ਫ਼ੋਨ ਨਾਲ ਗੱਲ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਈਅਰਫੋਨ ਫਟ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਪਰਿਵਾਰਕ ਮੈਂਬਰ ਉਸਨੂੰ ਹਸਪਤਾਲ ਲੈ ਆਏ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

In The Market