ਸ਼ਿਮਲਾ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਤੀਜੀ ਤੋਂ 7ਵੀਂ ਜਮਾਤ ਲਈ 10 ਨਵੰਬਰ ਤੋਂ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਜਦਕਿ ਪਹਿਲੀ ਅਤੇ ਦੂਜੀ ਜਮਾਤ ਲਈ ਸਕੂਲ 15 ਨਵੰਬਰ ਤੋਂ ਖੁੱਲ੍ਹਣਗੇ। ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਵਿਚ ਅੱਜ ਇੱਥੇ ਹੋਈ ਕੈਬਨਿਟ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। ਪ੍ਰਦੇਸ਼ ਵਿਚ ਕਰੀਬ 19 ਮਹੀਨੇ ਬਾਅਦ ਛੋਟੀਆਂ ਜਮਾਤਾਂ ਦੇ ਸਕੂਲ ਖੁੱਲ੍ਹਣ ਜਾ ਰਹੇ ਹਨ।
Also Read: DAP ਨੂੰ ਲੈ ਕੇ ਸੁਖਬੀਰ ਬਾਦਲ ਦਾ CM ਚੰਨੀ ਨੂੰ ਅਲਟੀਮੇਟਮ, ਦਿੱਤਾ ਇਕ ਹਫਤੇ ਦਾ ਸਮਾਂ
ਕੋਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਹਨ। ਹਾਲਾਂਕਿ 8ਵੀਂ ਤੋਂ 12ਵੀਂ ਜਮਾਤ ਦੇ ਸਕੂਲ ਬੀਤੀ 27 ਸਤੰਬਰ ਨੂੰ ਖੁੱਲ੍ਹ ਗਏ ਸਨ ਪਰ ਸਕੂਲ ਖੁੱਲ੍ਹਣ ਤੋਂ ਬਾਅਦ ਵਿਦਿਆਰਥੀਆਂ ਦੇ ਕੋਰੋਨਾ ਤੋਂ ਪੀੜਤ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਿਮਾਚਲ ’ਚ ਇਕ ਮੰਡੀ ਸੰਸਦੀ ਸੀਟ ਅਤੇ ਕਾਂਗੜਾ ਜ਼ਿਲ੍ਹੇ ਦੇ ਫਤਿਹਪੁਰ, ਸੋਲਨ ਜ਼ਿਲ੍ਹੇ ਦੀ ਅਕਰੀ ਅਤੇ ਸ਼ਿਮਲਾ ਜ਼ਿਲ੍ਹੇ ਦੀ ਜੁੱਬਲ-ਕੋਟਖਾਈ ਵਿਧਾਨ ਸਭਾ ਸੀਟਾਂ ਲਈ ਬੀਤੀ 30 ਅਕਤੂਬਰ ਨੂੰ ਹੋਈਆਂ ਜ਼ਿਮਨੀ ਚੋਣਾਂ ’ਚ ਸੂਬੇ ਵਿਚ ਸੱਤਾਧਾਰੀ ਭਾਜਪਾ ਪਾਰਟੀ ਨੂੰ ਮਿਲੀ ਹਾਰ ਮਗਰੋਂ ਸੂਬਾ ਸਰਕਾਰ ਦੀ ਇਹ ਪਹਿਲੀ ਕੈਬਨਿਟ ਬੈਠਕ ਹੈ।
Also Read: ਅਮਰੀਕਾ ਨੇ ਹਟਾਈ ਯਾਤਰਾ ਪਾਬੰਦੀ, ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲੇਗੀ ਐਂਟਰੀ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jio के करोड़ों यूजर्स को बड़ा झटका! 100 रुपये महंगा हुआ यह प्लान
Amul milk News: बड़ी राहत! सस्ता हुआ अमूल दूध, जानें नई कीमतें
Flaxseed laddus benefits: अलसी के लड्डू खाने से होगे गजब के फायदे; डायबिटीज़ में भी हैं असरदार, जाने बनाने की आसान रेसिपी