ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਕੱਲ੍ਹ ਦਾ ਦਿਨ ਬਹੁਤ ਹੀ ਜਿਆਦਾ ਖਾਸ ਹੋਣ ਵਾਲਾ ਹੈ। ਦਸ ਦਈਏ ਕਿ ਕੱਲ੍ਹ ਯਾਨੀ 9 ਨਵੰਬਰ ਨੂੰ ਕਰਤਾਰਪਰ ਲਾਂਘਾ ਖੁੱਲਣ ਵਾਲਾ ਹੈ ਜਿਸ ਕਾਰਨ ਹਰ ਇਕ ਸੰਗਤ ’ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਦਸ ਦਈਏ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਚ ਵੀ ਹਰ ਕੋਈ ਬਾਬਾ ਨਾਨਕ ਦੇ ਰੰਗ ਚ ਰੰਗਿਆ ਹੋਇਆ ਹੈ।
ਨਨਕਾਣਾ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਹੁੰਮ ਹੁੰਮਾ ਕੇ ਪਹੁੰਚ ਰਹੀਆਂ ਹਨ। ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਨਾਲ ਹੀ ਲੋਕਾਂ ਨੇ ਆਪਣੇ ਘਰਾਂ ਨੂੰ ਰੋਸ਼ਨੀ ਦੇ ਨਾਲ ਜਗਮਗਾਇਆ ਹੋਇਆ ਹੈ।
ਨਨਕਾਣਾ ਸਾਹਿਬ ਪੁੱਜ ਰਹੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਖੁਦ ਨੂੰ ਬਹੁਤ ਹੀ ਜਿਆਦਾ ਕਿਸਮਤ ਸਮਝ ਰਹੀਆਂ ਹਨ। ਜਿਸ ਕਾਰਨ ਸੰਗਤਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


