ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੁਰੱਖਿਆ ਅਧਿਕਾਰੀਆਂ ਦੇ ਅਨੁਸਾਰ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਮੁਖ ਨੇਤਾ ਹਰਮੀਤ ਸਿੰਘ ਨੂੰ ਇੱਕ ਸਥਾਨਕ ਪਾਕਿਸਤਾਨੀ ਗਿਰੋਹ ਨੇ ਨਸ਼ਾ ਤਸਕਰੀ ਦੇ ਕਾਰਨ ਪੈਦਾ ਹੋਏ ਵਿੱਤੀ ਵਿਵਾਦ ਦੇ ਚਲਦਿਆਂ ਉਸ ਦਾ ਕਤਲ਼ ਕਰ ਦਿੱਤਾ ਹੈ।
ਦੱਸ ਦਈਏ ਸਾਲ 2016-17 ਵਿੱਚ ਪੰਜਾਬ ਵਿੱਚ ਆਰਐਸਐਸ ਦੇ ਨੇਤਾ ਦੀ ਹੱਤਿਆ ਕਰਨ ਦੇ ਦੋਸ਼ੀ ਹਰਮੀਤ ਸਿੰਘ ਨੂੰ ਸੋਮਵਾਰ ਨੂੰ ਲਾਹੌਰ ਨੇੜੇ ਡੇਰਾ ਚਾਹਲ ਗੁਰਦੁਆਰੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ, ਬਹੁਤ ਸਾਰੇ ਮਾਮਲਿਆਂ ਵਿੱਚ ਉਹ ਭਾਰਤ ਵਿੱਚ ਲੋੜੀਂਦਾ ਸੀ ਜਿਸ ਵਿੱਚ ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸ਼ਾਮਲ ਸੀ।
ਅਧਿਕਾਰੀਆਂ ਅਨੁਸਾਰ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਮੁਖੀ ਹਰਮਿੰਦਰ ਮਿੰਟੂ ਤੋਂ ਬਾਅਦ ਮੁੱਖ ਅਹੁਦਾ ਸੰਭਾਲ ਰਹੇ ਸਨ। ਹਰਮਿੰਦਰ ਮਿੰਟੂ ਨੂੰ ਪੰਜਾਬ ਪੁਲਿਸ ਨੇ 2014 ਵਿੱਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ। ਬਾਅਦ ‘ਚ ਉਹ ਨਾਭਾ ਜੇਲ੍ਹ ਵਿਚੋਂ ਫਰਾਰ ਹੋ ਗਿਆ ਪਰ ਫੜਿਆ ਗਿਆ। ਇਸ ਤੋਂ ਬਾਅਦ, ਸਾਲ 2018 ‘ਚ, ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਰਮੀਤ ਸਿੰਘ ਛੇਹਰਟਾ, ਅੰਮ੍ਰਿਤਸਰ ਦਾ ਵਸਨੀਕ ਸੀ ਅਤੇ ਉੱਥੋਂ ਹੀ ਆਪਣੀ ਡਾਕਟਰੇਟ ਕੀਤੀ ਸੀ, ਜਿਸ ਕਾਰਨ ਉਸਨੂੰ ਪੀਐਚਡੀ ਵੀ ਕਿਹਾ ਜਾਂਦਾ ਸੀ। ਉਹ ਪਿਛਲੇ ਦੋ ਦਹਾਕਿਆਂ ਤੋਂ ਪਾਕਿਸਤਾਨ ਵਿੱਚ ਰਹਿ ਰਿਹਾ ਸੀ।
ਅਕਤੂਬਰ ਮਹੀਨੇ ਵਿੱਚ ਭਾਰਤ ਦੀ ਜਾਣਕਾਰੀ ਦੇ ਆਧਾਰ ‘ਤੇ ਇੰਟਰਪੋਲ ਨੇ ਖਾਲਿਸਤਾਨ ਨਾਲ ਸਬੰਧਤ ਅੱਠ ਅੱਤਵਾਦੀਆਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਲਾਲ ਨੋਟਿਸ ਜਾਰੀ ਕੀਤਾ ਸੀ। ਹਰਮੀਤ ਸਿੰਘ ਉਰਫ ਹੈਪੀ ਪੀਐਚਡੀ ਵੀ ਇਸ ਸੂਚੀ ‘ਚ ਸ਼ਾਮਿਲ ਸੀ।
ਸਾਲ 2019 ‘ਚ ਪੁਲਿਸ ਨੂੰ ਮਿਲੀ ਖੂਫੀਆ ਜਾਣਕਾਰੀ ਦੇ ਆਧਾਰ ‘ਤੇ ਪਾਕਿਸਤਾਨ ਦੇ ਕੇਐਲਐਫ ਡਾਇਰੈਕਟਰ ਹਰਮੀਤ ਨੇ ਬਰਸੀ ਮੌਕੇ ਅੱਤਵਾਦੀ ਹਮਲਾ ਕਰਨ ਲਈ ਆਪ੍ਰੇਸ਼ਨ ਬਲਿਉ ਸਟਾਰ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਇਹ ਸਾਜਿਸ਼ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ। ਸਿੰਘ ਰਾਜਾਸਾਂਸੀ ਦੇ ਨਿਰੰਕਾਰੀ ਭਵਨ ਵਿਖੇ ਪ੍ਰਾਰਥਨਾ ਸਭਾ ਤੇ ਹੋਏ ਗ੍ਰਨੇਡ ਹਮਲੇ ਦਾ ਇੱਕ ਸ਼ੱਕੀ ਦੋਸ਼ੀ ਵੀ ਸੀ, ਜਿਸ ਵਿੱਚ ਸਾਲ 2018 ਵਿੱਚ ਤਿੰਨ ਵਿਅਕਤੀ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋ ਗਏ ਸਨ।
https://www.facebook.com/LivingIndiaNewschannel/videos/2486693834993157/


