19 ਸਾਲਾ ਲੜਕੀ ਦਾ ਕਾਰਾ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਘੜ੍ਹ ਦਿੱਤੀ ਗੈਂਗਰੇਪ ਦੀ ਝੂਠੀ ਕਹਾਣੀ

ਨਾਗਪੁਰ- ਮਹਾਰਾਸ਼ਟਰ (Maharashtra) ਦੇ ਨਾਗਪੁਰ ‘ਚ ਇਕ 19 ਸਾਲਾ ਔਰਤ ਨੇ ਆਪਣੇ ਪ੍ਰੇਮੀ (Lover) ਨਾਲ ਵਿਆਹ (Marriage) ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ (Police) ਕੋਲ…

ਨਾਗਪੁਰ- ਮਹਾਰਾਸ਼ਟਰ (Maharashtra) ਦੇ ਨਾਗਪੁਰ ‘ਚ ਇਕ 19 ਸਾਲਾ ਔਰਤ ਨੇ ਆਪਣੇ ਪ੍ਰੇਮੀ (Lover) ਨਾਲ ਵਿਆਹ (Marriage) ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ (Police) ਕੋਲ ਗੈਂਗਰੇਪ ਦੀ ਫਰਜ਼ੀ ਸ਼ਿਕਾਇਤ ਦਰਜ ਕਰਵਾਈ, ਜਿਸ ਕਾਰਨ ਨਾਗਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਆਪਣੇ ਕਰਮਚਾਰੀ ਤਾਇਨਾਤ ਕਰ ਦਿੱਤੇ।

Also Read: ਪਠਾਨਕੋਟ ‘ਚ ਸ਼੍ਰੋਮਣੀ ਅਕਾਲੀ ਦਲ ਦਾ ਰੋਡ ਸ਼ੋਅ, ਸੁਖਬੀਰ ਸਿੰਘ ਬਾਦਲ ਨੇ ਕੀਤੀ ਅਗਵਾਈ

ਅਧਿਕਾਰੀਆਂ ਨੇ ਕਿਹਾ ਕਿ ਨਾਗਪੁਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਸਮੇਤ 1,000 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੇ ਸੋਮਵਾਰ ਨੂੰ ਇੱਥੇ ਮਾਮਲੇ ਦੀ ਜਾਂਚ ਕੀਤੀ। ਲੜਕੀ ਨੇ ਸਵੇਰੇ 11 ਵਜੇ ਦੇ ਕਰੀਬ ਕਲਮਾਣਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਭਰ ਦੇ 250 ਤੋਂ ਵੱਧ ਸੀਸੀਟੀਵੀ ਫੁਟੇਜਾਂ ਨੂੰ ਸਕੈਨ ਕਰਨ ਤੋਂ ਬਾਅਦ, ਜਾਂਚਕਰਤਾ ਇਸ ਨਤੀਜੇ ‘ਤੇ ਪਹੁੰਚੇ ਕਿ ਔਰਤ ਨੇ ਸਮੂਹਿਕ ਬਲਾਤਕਾਰ ਦੀ ਕਹਾਣੀ ਰਚੀ ਸੀ। ਬਾਅਦ ਵਿੱਚ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਅਜਿਹਾ ਕੀਤਾ ਸੀ। ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਲੜਕੀ ਦੀਆਂ ਅਸਲ ਯੋਜਨਾਵਾਂ ਕੀ ਸਨ।

Also Read: ਮੁਸ਼ਕਿਲਾਂ ‘ਚ Elon Musk, 6 ਔਰਤਾਂ ਨੇ ਜਿਨਸੀ ਸ਼ੋਸ਼ਣ ਕਾਰਨ Tesla ‘ਤੇ ਠੋਕਿਆ ਮੁਕੱਦਮਾ

ਜਾਣੋ ਪੂਰਾ ਮਾਮਲਾ
ਇਸ ਤੋਂ ਪਹਿਲਾਂ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਨਾਲ ਚੀਖਲੀ ਇਲਾਕੇ ਦੇ ਨੇੜੇ ਇਕ ਸੁੰਨਸਾਨ ਜਗ੍ਹਾ ‘ਤੇ ਦੋ ਵਿਅਕਤੀਆਂ ਨੇ ਬਲਾਤਕਾਰ ਕੀਤਾ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਹ ਸਵੇਰੇ ਰਾਮਦਾਸਪੇਠ ਇਲਾਕੇ ਵਿੱਚ ਸੰਗੀਤ ਦੀ ਕਲਾਸ ਲਈ ਜਾ ਰਹੀ ਸੀ ਤਾਂ ਇਹ ਦੋ ਵਿਅਕਤੀ ਇੱਕ ਚਿੱਟੇ ਰੰਗ ਦੀ ਵੈਨ ਵਿੱਚ ਆਏ ਅਤੇ ਉਸ ਨੂੰ ਬੂਟੋਰੀ ਦਾ ਰਸਤਾ ਪੁੱਛਿਆ।

Also Read: ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, RBI ਨੇ ਘਟਾਈ ਕਰੰਸੀ ਲਿਜਾਣ ਦੀ ਹੱਦ

ਅਧਿਕਾਰੀ ਨੇ ਲੜਕੀ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਬਾਅਦ ਦੋ ਵਿਅਕਤੀਆਂ ਨੇ ਉਸ ਨੂੰ ਜ਼ਬਰਦਸਤੀ ਵੈਨ ਵਿੱਚ ਖਿੱਚ ਲਿਆ ਅਤੇ ਉਸ ਦਾ ਮੂੰਹ ਕੱਪੜੇ ਨਾਲ ਢੱਕ ਲਿਆ। ਅਗਵਾਕਾਰ ਉਸ ਨੂੰ ਇਕ ਸੁੰਨਸਾਨ ਜਗ੍ਹਾ ‘ਤੇ ਲੈ ਗਏ ਅਤੇ ਕਥਿਤ ਤੌਰ ‘ਤੇ ਉਸ ਨਾਲ ਬਲਾਤਕਾਰ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿਟੀ ਪੁਲਿਸ ਨੇ ਤੁਰੰਤ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਲਮਾਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *