ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 2019 ਲੋਕ ਸਭਾ ਚੋਣਾਂ ਤੋ ਪਹਿਲਾ ਰਾਜਨੇਤਾਵਾਂ ਦੀਆ ਫਿਲਮਾਂ ਦੀ ਫਿਲਮੀ ਜਗਤ ਚ ਹੜ੍ਹ ਆ ਗਿਆ ਹੈ। ਦੱਸ ਦਈਏ ਕਿ ਹਾਲ ਹੀ ਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਫਿਲਮ The Accidental Prime Minister ਫਿਲਮ ਆਈ ਜੋ ਕਾਫੀ ਵਿਵਾਦਾਂ ਵਿੱਚ ਰਹੀ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵੀ ਫਿਲਮ ਬਣਾਈ ਜਾ ਰਹੀ ਹੈ।
ਹਾਲ ਹੀ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਬਣੀ ਫਿਲਮ ਦਾ ਟੀਜਰ ਰਿਲੀਜ ਹੋ ਗਿਆ ਹੈ। ਰਾਹੁਲ ਗਾਂਧੀ ਤੇ ਬਣੀ ਫਿਲਮ ਦਾ ਨਾਂ my name is raga ਹੈ। ਟੀਜਰ ਨੂੰ ਦੇਖਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਦੇ ਬਚਪਨ ਤੋਂ ਲੈਕੇ ਹੁਣ ਤੱਕ ਦੇ ਸਫਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸਣਯੋਗ ਗੱਲ ਹੈ ਕਿ The Accidental Prime Minister ਫਿਲਮ ਤੇ ਕਾਂਗਰਸ ਵੱਲੋਂ ਨਾਰਾਜਗੀ ਜਤਾਈ ਗਈ ਸੀ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਨੂੰ ਇਸ ਫਿਲਮ ਦਾ ਟੀਜਰ ਕਿੰਨਾ ਪਸੰਦ ਆਉਂਦਾ ਹੈ।
