ਰੂਪਨਗਰ ‘ਚ ਵੱਡੀ ਵਾਰਦਾਤ, ਬੰਦ ਪਏ ਘਰ ‘ਚੋਂ ਮਿਲੀਆਂ ਰਿਟਾਇਰਡ ਅਧਿਆਪਕ ਸਣੇ 3 ਲੋਕਾਂ ਦੀਆਂ ਲਾਸ਼ਾਂ

ਰੂਪਨਗਰ  : ਰੂਪਨਗਰ ਨੇੜਲੀ ਪਾਵਰ ਕਲੋਨੀ ’ਚੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਕਾਲੋਨੀ ਦੇ ਇਕ ਘਰ ’ਚੋਂ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ…

ਰੂਪਨਗਰ  : ਰੂਪਨਗਰ ਨੇੜਲੀ ਪਾਵਰ ਕਲੋਨੀ ’ਚੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਕਾਲੋਨੀ ਦੇ ਇਕ ਘਰ ’ਚੋਂ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਗੁਆਂਢੀਆਂ ਨੂੰ ਘਰ ਦੇ ਦੁਆਲੇ ਗੰਦੀ ਬਦਬੂ ਆਉਣ ਲੱਗੀ ਅਤੇ ਜਦੋਂ ਸ਼ੱਕ ਵਧਿਆ ਤਾਂ ਇਸ ਘਰ ਦੇ ਅੰਦਰ ਦਾਖਲ ਹੋ ਕੇ ਵੇਖਿਆ ਤਾਂ ਸਭ ਦੇ ਰੌਂਗਟੇ ਖੜ੍ਹੇ ਹੋ ਗਏ। ਘਰ ਦੇ ਅੰਦਰ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਗਲੀਆਂ ਲਾਸ਼ਾਂ ਪਈਆਂ ਹੋਈਆਂ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਕੁਆਰਟਰ ਨੰਬਰ 62 ਵਿਚ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਇਕ ਬੇਟਾ ਤੇ ਬੇਟੀ ਰਹਿੰਦੇ ਸਨ।

Also Read: ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਵਰ੍ਹੇਗੰਢ ਮੌਕੇ PM ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਮ੍ਰਿਤਕਾਂ ’ਚੋਂ ਇਕ ਰਿਟਾਇਰਡ ਅਧਿਆਪਕ ਹਰਚਰਨ ਸਿੰਘ, ਜੋ ਪਾਵਰਕਾਮ ਦੇ ਸਕੂਲ ’ਚ ਪੜ੍ਹਾਉਂਦੇ ਸਨ। ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਤੇ ਬੇਟੀ ਚਰਨਪ੍ਰੀਤ ਕੌਰ, ਜੋ ਬਤੌਰ ਡਾਕਟਰ ਸ੍ਰੀ ਆਨੰਦਪੁਰ ਸਾਹਿਬ ਹਸਪਤਾਲ ’ਚ ਸੇਵਾਵਾਂ ਦੇ ਰਹੀ ਸੀ, ਦੀਆਂ ਲਾਸ਼ਾਂ ਬਰਾਮਦ ਹੋਈਆਂ, ਜਦਕਿ ਬੇਟਾ ਪ੍ਰਭਜੋਤ ਇਸ ਵਕਤ ਲਾਪਤਾ ਹੈ। ਪਹਿਲੀ ਨਜ਼ਰ ’ਚ ਇਹ ਕਤਲ ਦਾ ਮਾਮਲਾ ਜਾਪ ਰਿਹਾ ਹੈ। ਪੁਲਸ ਵੱਲੋਂ ਇਸ ਮਾਮਲੇ ਨੂੰ ਕਤਲ ਦੀਆਂ ਧਾਰਾਵਾਂ ਅਧੀਨ ਦਰਜ ਕਰ ਲਿਆ ਗਿਆ ਹੈ। ਮੌਕੇ ਉੱਤੇ ਫੋਰੈਂਸਿਕ ਦੀ ਟੀਮ ਵੀ ਪਹੁੰਚੀ ਹੋਈ ਹੈ ਅਤੇ ਜ਼ਿਲ੍ਹਾ ਐੱਸ.ਐੱਸ.ਪੀ. ਸੰਦੀਪ ਗਰਗ ਵੱਲੋਂ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਆਰੰਭ ਦਿੱਤੀ ਗਈ ਹੈ।

Also Read: ਸੂਬਾ ਸਰਕਾਰ ਦੀ ਅਪੀਲ ‘ਤੇ ਅੱਜ ਪੰਜਾਬ ਆਉਣਗੀਆਂ ਕੇਂਦਰੀ ਟੀਮਾਂ, ਸੁੱਕੇ ਅਨਾਜ ਦਾ ਹੋਵੇਗਾ ਮੁਲਾਂਕਣ

ਕਾਲੋਨੀ ਤੇ ਆਸ-ਪਾਸ ਇਲਾਕੇ ’ਚ ਡਰ ਤੇ ਸਹਿਮ ਦਾ ਮਾਹੌਲ
ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ। ਘਰ ਦੇ ਅੰਦਰ ਇੰਨੀ ਵੱਡੀ ਵਾਰਦਾਤ ਹੋਣ ਕਾਰਨ ਲੋਕ ਇਸ ਨੂੰ ਕਈ ਐਂਗਲਾਂ ਤੋਂ ਲੈ ਕੇ ਚਰਚਾ ਕਰ ਰਹੇ ਹਨ। ਇਹ ਚੋਰਾਂ ਵਲੋਂ ਕਤਲ ਕੀਤੇ ਗਏ ਜਾਂ ਕੋਈ ਹੋਰ ਕਹਾਣੀ ਹੈ, ਇਸ ਬਾਬਤ ਤਾਂ ਜਾਂਚ ਮਗਰੋਂ ਹੀ ਪਤਾ ਲੱਗੇਗਾ ਪਰ ਬੇਟੇ ਦਾ ਗਾਇਬ ਹੋਣਾ ਵੀ ਇਸ ਕਤਲਕਾਂਡ ਨੂੰ ਹੋਰ ਉਲਝਾ ਰਿਹਾ ਹੈ। 

Leave a Reply

Your email address will not be published. Required fields are marked *