ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਦੇ ਧਾਰੀਵਾਲ ਲਾਗਲੇ ਪਿੰਡ ਸਿੰਧਵਾ ਜਮੀਤਾ ਵਿਚ ਇਕ 65 ਸਾਲਾਂ ਬਜ਼ੁਰਗ ਦਾ ਅੱਜ ਬੁੱਧਵਾਰ ਤੜਕ ਸਵੇਰੇ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਬਜ਼ੁਰਗ ਪੋਲਟਰੀ ਫਾਰਮ ਦਾ ਮਾਲਕ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਘਰ ਤੋਂ ਦੂਰ ਪੋਲਟਰੀ ਫਾਰਮ ਵਿਚ ਇੱਕਲੇ ਹੀ ਗਹਿਰੀ ਨੀਂਦ ਵਿਚ ਸੋ ਰਿਹਾ ਸੀ ਉਦੋਂ ਹੀ ਉਸ ਦਾ ਕਤਲ ਕੀਤਾ ਗਿਆ। ਉੱਥੇ ਹੀ ਘਟਨਾ ਦੀ ਸੂਚਨਾ ਪਾ ਕੇ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਪੋਲਟਰੀ ਫਾਰਮ ਮਾਲਕ ਦਾ ਨਾਮ ਅਜੈਬ ਸਿੰਘ ਹੈ ਅਤੇ ਉਸ ਨੇ ਖੇਤੀ ਦੇ ਨਾਲ-ਨਾਲ ਕੁੱਝ ਸਮਾਂ ਪਹਿਲਾਂ ਹੀ ਪੋਲਟਰੀਫਾਰਮ ਦਾ ਧੰਦਾ ਸ਼ੁਰੂ ਕੀਤਾ ਸੀ। ਜਾਣਕਾਰੀ ਅਨੁਸਾਰ ਬੀਤੀ ਰਾਤ ਉਹ ਇੱਕਲ਼ਾ ਹੀ ਆਪਣੇ ਘਰ ਤੋਂ ਦੂਰ ਬਣੇ ਪੋਲਟਰੀ ਫਾਰਮ ਵਿਚ ਸੋਣ ਲਈ ਚੱਲਿਆ ਗਿਆ ਅਤੇ ਸੋਂਦੇ ਸਮੇਂ ਕਿਸੇ ਅਣਪਛਾਤੇ ਵਿਅਕਤੀਆਂ ਦੁਆਰਾ ਉਸ ਦੇ ਸਿਰ ਉੱਤੇ ਤੇਜਧਾਰ ਹਥਿਆਰਾਂ ਨਾਲ ਕਈ ਵਾਰ ਵਾਰ ਕੀਤੇ ਗਏ ਜਿਸ ਕਰਕੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਕਤਲ ਦੀ ਸੂਚਨਾ ਪਾ ਕੇ ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਪਹੁੰਚ ਗਿਆ। ਇਸ ਘਟਨਾ ਸਬੰਧੀ ਪੁਲਿਸ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਆਰੋਪੀਆਂ ਨੂੰ ਜਲਦੀ ਹੀ ਗਿਰਫ਼ਤਾਰ ਕਰ ਲੈਵੇਗੀ।

