ਅੰਮ੍ਰਿਤਸਰ : ਅੰਮ੍ਰਿਤਸਰ ਦੇ ਭਾਈ ਮੰਜੀਤ ਸਿੰਘ ਰੋਡ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜਿਸਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਾਈ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ‘ਚ ਇਕ ਦੁਕਾਨ ਹੈ ਜਿਸ ‘ਤੇ ਉਸਦਾ ਭਰਾ ਮਾਚਿਸ ਦੀ ਡੱਬੀ ਲੈਣ ਲਈ ਗਿਆ ਸੀ,ਪਰ ਮਾਚਿਸ ਦੀ ਡੱਬੀ ਖਰਾਬ ਨਿਕਲਣ ‘ਤੇ ਜਦ ਉਹ ਉਸਨੂੰ ਵਾਪਸ ਕਰਨ ਲਈ ਗਿਆ ਤਾਂ ਦੁਕਾਨਦਾਰ ਨੇ ਉਸ ਨਾਲ ਗਾਲੀ ਗਲੌਚ ਸ਼ੁਰੂ ਕਰ ਦਿੱਤਾ ਅਤੇ ਉਸਦੇ ਭਾਈ ਨੇ ਅੱਗੋਂ ਉਸਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ।
Also Read : ਦੇਸ਼ ‘ਚ ਬੀਤੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 11 ਹਜ਼ਾਰ ਤੋਂ ਵਧੇਰੇ ਮਾਮਲੇ, 460 ਲੋਕਾਂ ਦੀ ਮੌਤ
ਜਿਸ ਤੋਂ ਬਾਅਦ ਦੁਕਾਨਦਾਰ ਕੁਝ ਮੁਡਿਆਂ ਨੂੰ ਲੈਕੇ ਉਸਦੇ ਘਰ ਆ ਗਿਆ ਅਤੇ ਉਸਨੂੰ ਧਮਕੀਆਂ ਦੇਣ ਲੱਗਿਆ ਜਦ ਇਸ ਗੱਲ ਦਾ ਉਸਦੇ ਭਾਈ ਨੂੰ ਪਤਾ ਚੱਲਿਆ ਤਾਂ ਉਸਨੇ ਕਿਹਾ ਕਿ ਹੁਣ ਤਾਂ ਗੱਲ ਖਤਮ ਹੋ ਚੁੱਕੀ ਹੈ ਤਾਂ ਹੁਣ ਕਿਉਂ ਉਹ ਉਨ੍ਹਾਂ ਦੇ ਘਰ ਆਏ ਹਨ।ਇੰਨ੍ਹਾਂ ਕਹਿੰਦੇ ਹੀ ਗੁਰਪ੍ਰੀਤ ਸਿੰਘ ਉਥੋਂ ਜਾਣ ਲੱਗਿਆ ਤਾਂ ਸਾਰੇ ਲੋਕਾਂ ਨੇ ਉਸਨੂੰ ਫੜਕੇ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਕਤਲ ਕਰ ਦਿੱਤਾ।ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਜਿਸਦੀ ਮੌਤ ਹੋਈ ਹੈ ਉਸ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਹੁਣ ਮ੍ਰਿਤਕ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਹੁਤ ਹੀ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹੈ।



