ਨਿਰਭਿਯਾ ਗੈਂਗਰੇਪ ਦਾ ਦੋਸ਼ੀ ਮੁਕੇਸ਼ ਸਿੰਘ ਫਿਰ ਪਹੁੰਚਿਆ ਸੁਪਰੀਮ ਕੋਰਟ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਨਿਰਭਿਯਾ ਗੈਂਗਰੇਪ ਮਾਮਲੇ ਦੇ ਦੋਸ਼ੀ ਮੁਕੇਸ਼ ਸਿੰਘ ਨੇ ਫਿਰ ਤੋਂ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ। ਦੋਸ਼ੀ ਮੁਕੇਸ਼ ਸਿੰਘ ਦੀ ਰਾਸ਼ਟਰਪਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਨਿਰਭਿਯਾ ਗੈਂਗਰੇਪ ਮਾਮਲੇ ਦੇ ਦੋਸ਼ੀ ਮੁਕੇਸ਼ ਸਿੰਘ ਨੇ ਫਿਰ ਤੋਂ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ। ਦੋਸ਼ੀ ਮੁਕੇਸ਼ ਸਿੰਘ ਦੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਰਹਿਮ ਦੀ ਅਰਜੀ ਖਾਰਿਜ ਕਰਨ ਕਾਰਨ ਦੋਸ਼ੀ ਨੇ ਹੁਣ ਇਸੇ ਅਰਜੀ ਨੂੰ ਲੈ ਕੇ ਸੁਪਰੀਮ ਕੋਰਟ ਵੱਲ ਰੁਖ ਕਰਦਿਆਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਅਪੀਲ ‘ਤੇ ਸੁਪਰੀਮ ਕੋਰਟ ਨੇ ਮੰਗਲਵਾਰ ਸੁਣਵਾਈ ਕਰਨੀ ਹੈ। ਇਸ ਦੌਰਾਨ ਵੇਖਿਆ ਜਾਵੇ ਤਾਂ ਦੋਸ਼ੀਆਂ ਦੀ ਫਾਂਸੀ ਦੀ ਸਜਾ ਵੀ ਨੇੜੇ ਆ ਰਹੀ ਹੈ ਅਤੇ ਦੋਸ਼ੀ ਇਸ ਸਜਾ ਤੋਂ ਬਚਣ ਲਈ ਹਰ ਹੀਲੇ ਵਰਤ ਰਹੇ ਹਨ।

Image result for nirbhaya gangrape case

 

ਪੁਤਲਿਆ ਨੂੰ ਲਗਾਈ ਗਈ ਫਾਂਸੀ

ਇਸ ਦੌਰਾਨ ਤਿਹਾੜ ਜੇਲ੍ਹ ਪ੍ਰਸ਼ਾਸ਼ਨ ਵਲੋਂ ਚਾਰੇ ਦੋਸ਼ੀਆਂ ਦੇ ਪੁਤਲੇ ਬਣਾ ਕੇ ਉਨ੍ਹਾਂ ਨੂੰ ਫਾਂਸੀ ਲਾਈ ਗਈ ਤਾਂ ਜੋ ਫਾਂਸੀ ਦੇ ਦਿਨ ਕਿਸੇ ਤਰ੍ਹਾਂ ਦੀ ਵੀ ਗਲਤੀ ਦੀ ਸੰਭਾਵਨਾ ਨਾ ਰਹੇ। ਦੱਸ ਦਈਏ ਕਿ, ਨਿਰਭਿਯਾ ਬਲਾਤਕਾਰ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਪਹਿਲਾਂ 22 ਜਨਵਰੀ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਇੱਕ ਦੋਸ਼ੀ ਮੁਕੇਸ਼ ਸਿੰਘ ਵਲੋਂ ਰਾਸ਼ਟਰਪਤੀ ਨੂੰ ਰਹਿਮ ਸੰਬੰਧੀ ਅਰਜੀ ਦੇਣ ਕਾਰਨ ਇਹ ਫਾਂਸੀ ਨਹੀ ਹੋ ਸਕੀ, ਜਿਸ ਤੋਂ ਬਾਅਦ ਕੋਰਟ ਨੇ ਨਵੀਂ ਮਿਤੀ ਐਲਾਨੀ ਹੈ, ਜਿਸ ਤਹਿਤ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।

Image result for Mukesh Singh

ਕੀ ਸੀ ਪੂਰਾ ਮਾਮਲਾ

ਨਿਰਭਿਯਾ ਬਲਾਤਕਾਰ ਮਾਮਲਾ ਕਰੀਬ 7 ਸਾਲ ਪੁਰਾਣਾ ਹੈ। ਦਸੰਬਰ 2012 ਵਿੱਚ ਉਕਤ ਦੋਸ਼ੀਆਂ ਸਮੇਤ 2 ਹੋਰਾਂ ਸਮੇਤ ਦਿੱਲੀ ਦੀ ਇੱਕ ਲੜਕੀ ਨਾਲ ਸਮੂਹਿਕ ਰੂਪ ਵਿੱਚ ਬਲਾਤਕਾਰ ਕਰਨ ਉਪਰੰਤ ਲੜਕੀ ਨੂੰ ਅੱਧ-ਮਰਿਆ ਕਰ ਸੜਕ ਕਿਨਾਰੇ ਸੁੱਟ ਦਿੱਤਾ ਸੀ। ਇਸ ਦੌਰਾਨ ਲੜਕੀ ਦਾ ਇੱਕ ਦੋਸਤ ਵੀ ਉਸਦੇ ਨਾਲ ਸੀ ਜਿਸ ਨੂੰ ਵੀ ਦੋਸ਼ੀਆ ਵਲੋਂ ਜ਼ਖਮੀ ਕਰ ਦਿੱਤਾ ਸੀ।

Image result for Mukesh Singh

ਇਸ ਪੂਰੇ ਘਟਨਾ ਤੋਂ ਬਾਅਦ ਦੋਸ਼ੀਆਂ ਨੂੰ ਫੜਨ ‘ਤੇ ਸਖ਼ਤ ਸਜਾ ਦੇਣ ਦੀ ਮੰਗ ਪੂਰੇ ਦੇਸ਼ ਵਿੱਚ ਉੱਠੀ ਸੀ। ਇਕੱਲੇ ਦਿੱਲੀ ਵਿੱਚ ਹੀ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਰੋਸ ਮਾਰਚ ਅਤੇ ਕੈਂਡਲ ਮਾਰਚ ਕੱਢੇ ਗਏ ਸਨ। ਪੀੜਤ ਲੜਕੀ ਦੀ 26 ਦਸੰਬਰ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ।

 

Leave a Reply

Your email address will not be published. Required fields are marked *