ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਇਨਲ ਦਾ ਮੈਚ ਹੋਇਆ ਜਿਸ ਵਿੱਚ ਭਾਰਤ ਨਿਊਜ਼ੀਲੈਂਡ ਤੋਂ 18 ਦੌੜਾਂ ਤੋਂ ਹਾਰਿਆ। ਇਸ ਹਾਰ ਤੋਂ ਬਾਅਦ ਭਾਰਤ ਫਾਇਨਲ ਚ ਨਾ ਜਾ ਸਕੀਆ ਜਿਸ ਕਾਰਨ ਭਾਰਤੀ ਕ੍ਰਿਕੇਟ ਦੇ ਪ੍ਰੰਸਸ਼ਕ ਕਾਫੀ ਨਾਰਾਜ ਹੋਏ। ਇਸ ਦੌਰਾਨ ਇਕ ਖਬਰ ਸਾਹਮਣੇ ਆ ਰਹੀ ਹੈ ਮਹਿੰਦਰ ਸਿੰਘ ਧੋਨੀ ਨਾਟ ਆਊਟ ਸੀ। ਇਸ ਸੰਬੰਧੀ ਇਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਆਉਟ ਨਹੀਂ ਹੋਏ ਸੀ।
ਦਸ ਦਈਏ ਕਿ ਨਿਊਜ਼ੀਲੈਂਡ ਨੇ ਭਾਰਤ ਨੂੰ 240 ਦਾ ਟਾਰਗੇਟ ਦਿੱਤਾ ਸੀ ਜਿਸ ਤੋਂ ਬਾਅਦ ਭਾਰਤ ਨੇ ਬੱਲੇਬਾਜੀ ਕੀਤੀ। ਦਸ ਦਈਏ ਕਿ ਬੱਲੇਬਾਜ਼ੀ ਦੌਰਾਨ ਭਾਰਤ ਨੇ 92 ਦੌੜਾਂ ਚ 6 ਵਿਕਟ ਗੁਆ ਦਿੱਤੇ। ਜਿਸ ਕਾਰਨ ਹਰ ਕਿਸੇ ਦੇ ਸਾਹ ਰੁਕ ਚੁੱਕੇ ਸੀ। ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਤੇ ਜਡੇਜਾ ਦੀ ਜੋੜੀ ਨੇ ਮੈਚ ਨੂੰ ਅੱਗੇ ਵਧਾਇਆ। ਪਰ 48ਵੇਂ ਓਵਰ ਦੌਰਾਨ ਜਡੇਜਾ 77 ਦੋੜਾਂ ਤੋਂ ਬਾਅਦ ਆਊਟ ਹੋ ਗਏ। ਇਹਨਾਂ ਦੀ ਜੋੜੀ ਨੇ 116 ਦੌੜਾਂ ਦੀ ਸਾਂਝੇਦਾਰੀ ਕੀਤੀ।
ਜਡੇਜਾ ਦੇ ਹਾਰਨ ਤੋਂ ਬਾਅਦ ਧੋਨੀ ਵੀ 50 ਦੇ ਸਕੋਰ ਤੇ ਰਨਆਊਟ ਹੋ ਗਏ। ਜਿਸ ਤੋਂ ਬਾਅਦ ਭਾਰਤ 18 ਦੌੜਾਂ ਦੇ ਕਾਰਨ ਫਾਇਨਲ ਚ ਨਾ ਸਕੀਆ। ਹਾਲਾਂਕਿ ਸੋਸ਼ਲ ਮੀਡੀਆ ਤੇ ਇਕ ਤਸਵੀਰ ਸ਼ੇਅਰ ਹੋ ਰਹੀ ਹੈ ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਧੋਨੀ ਅੰਪਾਇਰ ਦੀ ਗਲਤੀ ਦੇ ਕਾਰਨ ਆਊਟ ਹੋਏ ਜਦਕਿ ਉਹਨਾਂ ਨੇ ਆਊਟ ਨਹੀਂ ਹੋਣਾ ਸੀ। ਕਿਹਾ ਜਾ ਰਿਹਾ ਹੈ ਕਿ ਜਿਸ ਵੇਲੇ 48ਵਾਂ ਓਵਰ ਚੱਲ ਰਿਹਾ ਸੀ ਕਿ ਉਸ ਸਮੇਂ ਨਿਊਜੀਲੈਂਡ ਦੇ ਚਾਰ ਖਿਡਾਰੀ 30 ਗਜ ਦੇ ਘੇਰੇ ਦੇ ਅੰਦਰ ਸੀ
ਪਰ ਜਿਸ ਦੌਰਾਨ ਧੋਨੀ ਰਨਆਊਟ ਹੋਏ ਉਸ ਤੋਂ ਪਹਿਲਾ ਨਿਊਜੀਲੈਂਡ ਨੇ ਫੀਲਡਿੰਗ ਚ ਬਦਲਾਅ ਕੀਤਾ ਤਾਂ ਉਸ ਵੇਲੇ 30 ਗਜ ਦੇ ਘੇਰੇ ਚ ਕੇਵਲ ਤਿੰਨ ਹੀ ਖਿਡਾਰੀ ਰਹਿ ਚੁੱਕੇ ਸੀ। ਇਹ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਕਾਬਿਲਗੈਰ ਹੈ ਕਿ ਜੇਕਰ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਤਾਂ ਇਹ ਗੇਂਦ ਨੌ ਬਾਲ ਹੁੰਦੀ ਤੇ ਇੰਡੀਆਂ ਨੂੰ ਫ੍ਰੀ ਹਿੱਟ ਮਿਲ ਜਾਂਦੀ ਪਰ ਅਜਿਹਾ ਕੁਝ ਨਾ ਹੋਇਆ ਤੇ ਧੋਨੀ ਹਾਰ ਗਏ। ਜਿਸ ਦੀ ਸੱਭ ਤੋਂ ਵੱਡੀ ਵਜ੍ਹਾਂ ਅੰਪਾਇਰ ਦੀ ਗੱਲਤੀ ਹੈ। ਜਿਸ ਕਾਰਨ ਇਹ ਗੇਮ ਪਲਟ ਗਿਆ।


