ਮੁੰਬਈ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਅੱਜ, ਮੰਗਲਵਾਰ 7 ਜੁਲਾਈ ਨੂੰ 45 ਸਾਲ ਦੇ ਹੋ ਗਏ ਹਨ। ਇਸ ਖ਼ਾਸ ਮੌਕੇ ‘ਤੇ ਖੇਡ ਜਗਤ, ਸਿਨੇਮਾ ਅਤੇ ਵੱਖ-ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਸਮੇਤ ਦੁਨੀਆ ਭਰ ਦੇ ਪ੍ਰਸ਼ੰਸਕਾਂ ਵੱਲੋਂ ‘ਥਾਲਾ’ ਨੂੰ ਜਨਮਦਿਨ ਦੀਆਂ ਜ਼ੋਰਦਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਐਮਐਸ ਧੋਨੀ ਦੇ ਇਸ ਜਨਮਦਿਨ ਨੂੰ ਹੋਰ ਵੀ ਯਾਦਗਾਰ ਬਣਾਉਂਦੇ ਹੋਏ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੇ ਵੀ ਸੋਸ਼ਲ ਮੀਡੀਆ ‘ਤੇ ਇੱਕ ਬਹੁਤ ਹੀ ਖ਼ਾਸ ਸੰਦੇਸ਼ ਸਾਂਝਾ ਕੀਤਾ ਹੈ।
ਮੁੱਖ ਮੰਤਰੀ ਵਿਜੇ ਨੇ Dhoni ਲਈ ਲਿਖਿਆ ਭਾਵੁਕ ਨੋਟ
ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੇ ਸੀਐਮਓ ਤਾਮਿਲਨਾਡੂ (CMO Tamil Nadu) ਦੇ ਅਧਿਕਾਰਤ ਐਕਸ (ਪਹਿਲਾਂ ਟਵਿੱਟਰ) ਹੈਂਡਲ ਤੋਂ ਧੋਨੀ ਨਾਲ ਆਪਣੀ ਇੱਕ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਹੈ। ਧੋਨੀ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ, “ਤੁਹਾਡੇ ਨਾਮ ‘ਤੇ ਵੱਜਣ ਵਾਲੀ ਹਰ ਇੱਕ ਸੀਟੀ ਤੋਂ ਲੈ ਕੇ ਉਨ੍ਹਾਂ ਅਣਗਿਣਤ ਲੋਕਾਂ ਤੱਕ ਜਿਨ੍ਹਾਂ ਨੂੰ ਤੁਸੀਂ ਪ੍ਰੇਰਿਤ ਕੀਤਾ ਹੈ, ਤੁਹਾਡਾ ਇਹ ਸਫ਼ਰ ਤਾਮਿਲਨਾਡੂ ਦੇ ਖੇਡ ਪ੍ਰੇਮ ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ।”
From every resounding whistle that echoes your name to the countless hearts you’ve inspired, your journey has become a cherished part of Tamil Nadu’s sporting emotion!
Happy Birthday to our ‘Captain Cool’ Mahendra Singh Dhoni! Your extraordinary cricketing legacy, calm… pic.twitter.com/lFdQsQn3ee
— CMOTamilNadu (@CMOTamilnadu) July 7, 2026
ਉਨ੍ਹਾਂ ਨੇ ਅੱਗੇ ਲਿਖਿਆ, “ਸਾਡੇ ‘ਕੈਪਟਨ ਕੂਲ’ ਮਹਿੰਦਰ ਸਿੰਘ ਧੋਨੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਹਾਡੀ ਸ਼ਾਨਦਾਰ ਕ੍ਰਿਕਟ ਵਿਰਾਸਤ, ਸ਼ਾਂਤ ਅਗਵਾਈ ਅਤੇ ਨਿਮਰ ਸੁਭਾਅ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਅਸੀਂ ਤੁਹਾਡੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ ਅਤੇ ਦੁਆ ਕਰਦੇ ਹਾਂ ਕਿ ਤੁਹਾਡੇ ਲਈ ਵੱਜਣ ਵਾਲੀਆਂ ਸੀਟੀਆਂ ਦੀ ਗੂੰਜ ਦਿਨੋਂ-ਦਿਨ ਹੋਰ ਤੇਜ਼ ਹੁੰਦੀ ਜਾਵੇ।”
ਵਿਜੇ ਦੀ ਆਖਰੀ ਫਿਲਮ ‘ਜਨ ਨਾਇਕਨ’ ਦਾ ਕਰ ਰਹੇ ਪ੍ਰਸ਼ੰਸਕ ਇੰਤਜ਼ਾਰ
ਦੂਜੇ ਪਾਸੇ, ਜੇਕਰ ਸੁਪਰਸਟਾਰ ਅਤੇ ਮੁੱਖ ਮੰਤਰੀ ਵਿਜੇ ਦੀ ਗੱਲ ਕਰੀਏ, ਤਾਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਜਨ ਨਾਇਕਨ’ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਫਿਲਮ ਜੁਲਾਈ ਦੇ ਅਖੀਰ ਜਾਂ ਅਗਸਤ ਦੇ ਸ਼ੁਰੂਆਤੀ ਹਫ਼ਤੇ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਸਕਦੀ ਹੈ। ਸਰਗਰਮ ਰਾਜਨੀਤੀ ਵਿੱਚ ਆਉਣ ਕਾਰਨ ਬਤੌਰ ਅਦਾਕਾਰ ਇਹ ਵਿਜੇ ਦੀ ਆਖਰੀ ਫਿਲਮ ਮੰਨੀ ਜਾ ਰਹੀ ਹੈ। ਇਸ ਮਲਟੀ-ਸਟਾਰਰ ਫਿਲਮ ਵਿੱਚ ਵਿਜੇ ਦੇ ਨਾਲ ਪ੍ਰਿਆਮਣੀ, ਪੂਜਾ ਹੇਗੜੇ, ਬੌਬੀ ਦਿਓਲ, ਪ੍ਰਕਾਸ਼ ਰਾਜ, ਨਾਰਾਇਣ, ਮਮਿਤਾ ਬੈਜੂ ਅਤੇ ਗੌਤਮ ਵਾਸੁਦੇਵ ਮੈਨਨ ਵਰਗੇ ਦਿੱਗਜ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



