MP ਜਸਬੀਰ ਸਿੰਘ ਗਿੱਲ ਨੇ ਸੰਸਦ ‘ਚ ਸਾਦੇ ਵਿਆਹ ਨੂੰ ਲੈ ਕੇ ਪੇਸ਼ ਕੀਤਾ ਬਿੱਲ, ਜਾਣੋ ਕੀ ਹਨ ਖ਼ਾਸ ਗੱਲਾਂ

ਨਵੀਂ ਦਿੱਲੀ : ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ (Congress MP Jasbir Singh Gill) ਨੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਲੋਕ…

ਨਵੀਂ ਦਿੱਲੀ : ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ (Congress MP Jasbir Singh Gill) ਨੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਲੋਕ ਸਭਾ ‘ਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਨਾਲ ਵਿਆਹਾਂ ‘ਚ ਹੋਣ ਵਾਲੇ ਖਰਚਿਆਂ ‘ਤੇ ਕਾਬੂ ਪਾਇਆ ਜਾ ਸਕੇਗਾ।

 50 ਲੋਕ ਹੀ ਸ਼ਾਮਲ ਹੋ ਸਕਣਗੇ ਬਰਾਤ ‘ਚ

ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ। ਉਨ੍ਹਾਂ ਨੇ ਬਿੱਲ ਵਿੱਚ ਸਾਦੇ ਵਿਆਹ ਉੱਤੇ ਜੋਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਧੂ ਖਰਚਿਆ ਨੂੰ ਖਤਮ ਕਰਨ ਲਈ ਇਹ ਬਿੱਲ ਬੇਹੱਦ ਲਾਜ਼ਮੀ ਹੈ। ਉਨ੍ਹਾਂ ਦੇ ਬਿੱਲ ਮੁਤਾਬਿਕ ਬਰਾਤ ਵਿੱਚ ਸਿਰਫ਼ 50 ਲੋਕ ਹੀ ਸ਼ਾਮਿਲ ਹੋ ਸਕਣਗੇ। ਉਨ੍ਹਾਂ ਨੇ ਕਿਹਾ ਹੈ ਕਿ ਵਿਆਹ ਵਿੱਚ 10 ਤਰ੍ਹਾਂ ਦੇ ਪਕਵਾਨ ਬਣਨੇ ਚਾਹੀਦੇ ਹਨ ਇਸ ਤੋਂ ਜਿਆਦਾ ਬਣਾਉਣਾ ਬੇਲੋੜਾ ਖਰਚ ਹੈ। 

2500 ਰੁਪਏ ਸ਼ਗਨ

ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਬਿੱਲ ਵਿੱਚ ਕਿਹਾ ਹੈ ਕਿ ਵਿਆਹ ਵਿੱਚ 2500 ਤੋਂ ਵੱਧ ਸ਼ਗਨ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਮਾਜ ਵਿੱਚ ਸਾਰਿਆ ਦੀ ਬਰਾਬਰੀ ਲਈ 2500 ਸ਼ਗਨ ਜਾਂ ਤੋਹਫੇ ਵਜੋ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵੱਧ ਖਰਚ ਕਰਨ ਕਰਜੇ ਵਧੇਰੇ ਚੜ੍ਹਦੇ ਹਨ।

 

 

 

Leave a Reply

Your email address will not be published. Required fields are marked *