ਗੁਰਦਾਸਪੁਰ ‘ਚ ਕੂੜੇ ਦੇ ‘ਪਹਾੜਾਂ’ ਨੇ ਨਰਕ ਬਣਾਈ ਸ਼ਹਿਰ ਨਿਵਾਸੀਆਂ ਦੀ ਜ਼ਿੰਦਗੀ; ਨਗਰ ਕੌਂਸਲ ਭੰਗ ਹੋਣ ਮਗਰੋਂ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਉੱਠੇ ਸਵਾਲ

ਗੁਰਦਾਸਪੁਰ: ਸਰਹੱਦੀ ਸ਼ਹਿਰ ਗੁਰਦਾਸਪੁਰ ਵਿੱਚ ਕੂੜਾ ਪ੍ਰਬੰਧਨ ਦੀ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। 11 ਅਪ੍ਰੈਲ ਨੂੰ ਨਗਰ ਕੌਂਸਲ ਭੰਗ ਹੋਣ ਤੋਂ ਬਾਅਦ ਸ਼ਹਿਰ…

ਸਰਹੱਦੀ ਸ਼ਹਿਰ ਗੁਰਦਾਸਪੁਰ ਵਿੱਚ ਕੂੜਾ ਪ੍ਰਬੰਧਨ ਦੀ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। 11 ਅਪ੍ਰੈਲ ਨੂੰ ਨਗਰ ਕੌਂਸਲ ਭੰਗ ਹੋਣ ਤੋਂ ਬਾਅਦ ਸ਼ਹਿਰ

ਗੁਰਦਾਸਪੁਰ: ਸਰਹੱਦੀ ਸ਼ਹਿਰ ਗੁਰਦਾਸਪੁਰ ਵਿੱਚ ਕੂੜਾ ਪ੍ਰਬੰਧਨ ਦੀ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। 11 ਅਪ੍ਰੈਲ ਨੂੰ ਨਗਰ ਕੌਂਸਲ ਭੰਗ ਹੋਣ ਤੋਂ ਬਾਅਦ ਸ਼ਹਿਰ ਦੀ ਸਫਾਈ ਦੀ ਜ਼ਿੰਮੇਵਾਰੀ ਹੁਣ ਸਿੱਧੇ ਤੌਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੋਢਿਆਂ ‘ਤੇ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸ਼ਹਿਰ ਦੇ ਰਿਹਾਇਸ਼ੀ ਅਤੇ ਜਨਤਕ ਇਲਾਕੇ ਕੂੜੇ ਦੇ ਡੰਪਾਂ ਵਿੱਚ ਤਬਦੀਲ ਹੋ ਚੁੱਕੇ ਹਨ। ਕੂੜੇ ਦੇ ਲੱਗੇ ਢੇਰਾਂ ਕਾਰਨ ਪੈਦਾ ਹੋ ਰਹੀ ਬਦਬੂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਨਹਿਰੂ ਪਾਰਕ ਦੀ ਦੁਰਦਸ਼ਾ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਮ ‘ਤੇ ਬਣੀ ਇਤਿਹਾਸਕ ‘ਨਹਿਰੂ ਪਾਰਕ’ ਅੱਜ ਕੂੜੇ ਦੀ ਬਦਬੂ ਨਾਲ ਭਰ ਚੁੱਕੀ ਹੈ। ਪਾਰਕ ਵਿੱਚ ਜਿੱਥੇ ਵਾਲੀਬਾਲ ਗਰਾਊਂਡ ਅਤੇ ਪਾਰਕਿੰਗ ਕਾਰਨ ਸੈਂਕੜੇ ਲੋਕਾਂ ਦੀ ਆਮਦ ਰਹਿੰਦੀ ਹੈ, ਉੱਥੇ ਨਗਰ ਕੌਂਸਲ ਦੇ ਕੂੜੇ ਨਾਲ ਲੱਦੇ ਟਿੱਪਰ ਅਤੇ ਟਰਾਲੀਆਂ ਘੰਟਿਆਂ ਬੱਧੀ ਖੜ੍ਹੀਆਂ ਰਹਿੰਦੀਆਂ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਸੈਰ ਕਰਨ ਵਾਲੀ ਜਗ੍ਹਾ ‘ਤੇ ਕੂੜੇ ਦੇ ਢੇਰ ਲੱਗਣਾ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਹੈ।

ਮੇਹਰ ਚੰਦ ਰੋਡ ‘ਤੇ ਦੁਕਾਨਦਾਰ ਅਤੇ ਵਿਦਿਆਰਥੀ ਪਰੇਸ਼ਾਨ

ਸ਼ਹਿਰ ਦੀ ਮੁੱਖ ਮੇਹਰ ਚੰਦ ਰੋਡ ਦੀ ਹਾਲਤ ਸਭ ਤੋਂ ਵੱਧ ਚਿੰਤਾਜਨਕ ਹੈ। ਇੱਥੇ ਕੂੜੇ ਦੇ ਪਹਾੜ ਸੜਕ ਦੇ ਵਿਚਕਾਰ ਤੱਕ ਫੈਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸੇ ਮਾਰਗ ‘ਤੇ ਲੜਕੀਆਂ ਦਾ ਇੱਕ ਵੱਡਾ ਕਾਲਜ, ਕਈ ਸਕੂਲ ਅਤੇ ਤਿੰਨ ਪੈਲੇਸ ਸਥਿਤ ਹਨ। ਕਾਲਜ ਆਉਣ-ਜਾਣ ਵਾਲੀਆਂ ਵਿਦਿਆਰਥਣਾਂ ਅਤੇ ਰਾਹਗੀਰਾਂ ਨੂੰ ਮੂੰਹ ‘ਤੇ ਰੁਮਾਲ ਰੱਖ ਕੇ ਗੁਜ਼ਰਨਾ ਪੈਂਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਦਬੂ ਕਾਰਨ ਉਨ੍ਹਾਂ ਦਾ ਗਾਹਕ ਵੀ ਦੁਕਾਨਾਂ ‘ਤੇ ਰੁਕਣ ਤੋਂ ਕਤਰਾਉਣ ਲੱਗਾ ਹੈ।

ਸਿਆਸੀ ਦੋਸ਼ਾਂ ਤੋਂ ਬਾਅਦ ਹੁਣ ਪ੍ਰਸ਼ਾਸਨ ਦੀ ਅਜ਼ਮਾਇਸ਼

ਇਸ ਤੋਂ ਪਹਿਲਾਂ ਜਦੋਂ ਨਗਰ ਕੌਂਸਲ ਵਿੱਚ ਕਾਂਗਰਸ ਦਾ ਕਬਜ਼ਾ ਸੀ, ਤਾਂ ਉਹ ਅਕਸਰ ਸੂਬਾ ਸਰਕਾਰ ‘ਤੇ ਕੂੜੇ ਦੇ ਡੰਪ ਲਈ ਜਗ੍ਹਾ ਨਾ ਮੁਹੱਈਆ ਕਰਵਾਉਣ ਦੇ ਦੋਸ਼ ਲਗਾਉਂਦੇ ਸਨ। ਪਰ ਹੁਣ ਜਦੋਂ ਕੌਂਸਲ ਭੰਗ ਹੋ ਚੁੱਕੀ ਹੈ ਅਤੇ ਸਾਰੀ ਕਮਾਂਡ ਪ੍ਰਸ਼ਾਸਨ ਦੇ ਹੱਥ ਹੈ, ਤਾਂ ਲੋਕਾਂ ਦਾ ਸਵਾਲ ਹੈ ਕਿ ਹੁਣ ਸ਼ਹਿਰ ਨੂੰ ਇਸ ਗੰਦਗੀ ਤੋਂ ਨਿਜਾਤ ਕਿਉਂ ਨਹੀਂ ਦਿਵਾਈ ਜਾ ਰਹੀ? ਧਾਰਮਿਕ ਅਸਥਾਨਾਂ ਅਤੇ ਸਕੂਲਾਂ ਦੇ ਬਾਹਰ ਲੱਗੇ ਕੂੜੇ ਦੇ ਢੇਰ ਕਿਸੇ ਵੱਡੀ ਬਿਮਾਰੀ ਨੂੰ ਸੱਦਾ ਦੇ ਰਹੇ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Priyanka Chopra ਨੇ ਸਾਦਗੀ ਨਾਲ ਗੁਰੂ ਚਰਨਾਂ ‘ਚ ਟੇਕਿਆ ਮੱਥਾ, ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *