ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਏ ਦਿਨ ਹਨੀਟ੍ਰੈਪ ਦੀਆਂ ਕਈ ਵੱਡੇ ਵੱਡੇ ਮਾਮਲੇ ਸਾਹਮਣੇ ਆ ਰਹੇ ਹਨ ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਪਟਿਆਲਾ ‘ਚ ਦੇਖਣ ਨੂੰ ਮਿਲਿਆ ਹੈ। ਇਹ ਮਾਮਲਾ ਕਾਫੀ ਹੈਰਾਨ ਕਰ ਦੇਣ ਵਾਲਾ ਹੈ। ਕਿਉਂਖਿ ਇਸ ਮਾਮਲੇ ਚ ਹਨੀਟ੍ਰੈਪ ਦੁਆਰਾ ਬਲੈਕਮੇਲਿੰਗ ਦਾ ਰੈਕੇਟ ਦਾ ਖੁਲਾਸਾ ਹੋਇਆ ਹੈ। ਦਸ ਦਈਏ ਕਿ ਮਾਂ ਬੇਟੀ ਦੀ ਜੋੜੀ ਮਿਲਕੇ ਸੜ੍ਹਕ ਤੇ ਬਹਾਨਾ ਬਣਾ ਕੇ ਵਾਹਨਾਂ ਚਾਲਕਾਂ ਤੋਂ ਲਿਫਟ ਮੰਗਦੀਆਂ ਸੀ ਅਤੇ ਚਾਹ ਪਿਲਾਉਣ ਦੇ ਬਹਾਨੇ ਘਰ ਲੈ ਜਾਂਦੀਆਂ ਸੀ।
ਇਸ ਤੋਂ ਬਾਅਦ ਦੋਹੇ ਮਾਂ ਧੀ ਦਾ ਗੰਦਾ ਖੇਡ ਸ਼ੁਰੂ ਹੁੰਦਾ ਸੀ। ਦਰਅਸਲ ਮਾਂ ਧੀ ਦੇ ਨਾਲ ਉਹਨਾਂ ਦੀ ਇਕ ਗੁਆਂਢਣ ਮਿਲਕੇ ਲੋਕਾਂ ਨੂੰ ਫਸਾਉਂਦੀਆਂ ਸੀ ਤੇ ਫਿਰ ਸਰੀਰੀਕ ਸੰਬੰਧ ਬਣਾਕੇ ਲੋਕਾਂ ਨੂੰ ਬਲੈਕਮੇਲ ਕਰ ਦੀਆਂ ਸੀ। ਇਸ ਮਾਮਲੇ ਦਾ ਸ਼ਿਕਾਰ ਇਕ ਵਿਅਕਤੀ ਹੋਇਆ ਜਿਸਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਜਿਸਨੇ ਪੁਲਿਸ ਨੂੰ ਇਹਨਾਂ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਂ ਧੀ ਦੇ ਨਾਲ ਹੀ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

