ਬਰਲਿਨ : ਜਰਮਨੀ ‘ਚ ਕੋਰੋਨਾ (Corona in Germany) ਦੇ ਨਵੇਂ ਮਾਮਲਿਆਂ (New cases) ਦੀ ਗਿਣਤੀ ਘਟਣ ਦੀ ਬਜਾਏ ਵੱਧਦੀ ਜਾ ਰਹੀ ਹੈ। ਕੋਰੋਨਾ ਲਾਗ (Corona infection) ਦੀ ਗਿਣਤੀ ਪਹਿਲੀ ਵਾਰ 24 ਘੰਟਿਆਂ ਦੌਰਾਨ 112.323 ਦੇ ਅੰਕ ਤੱਕ ਪਹੁੰਚ ਗਈ ਹੈ। ਦੇਸ਼ ਦੇ ਸਿਹਤ ਮੰਤਰੀ ਲੌਟਰਬਾਖ (Health Minister Lutherbach) ਨੇ ਕਿਹਾ ਸਭ ਨੂੰ ਕੋਰੋਨਾ ਸੰਬੰਧੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕੋਰੋਨਾ ਮਹਾਂਮਾਰੀ (Corona epidemic) ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ, ਇੱਕ ਦਿਨ ਦੇ ਅੰਦਰ ਰਾਬਰਟ ਕੋਖ ਇੰਸਟੀਚਿਊਟ ਦੇ ਸਿਹਤ ਅਧਿਕਾਰੀਆਂ ਨੇ 24 ਘੰਟਿਆਂ ਵਿਚ 112,323 ਮਾਮਲੇ ਦਰਜ ਕੀਤੇ ਹਨ। ਠੀਕ ਇੱਕ ਹਫ਼ਤਾ ਪਹਿਲਾਂ, 80,430 ਨਵੇਂ ਲਾਗ ਦੇ ਮਾਮਲੇ ਦਰਜ ਕੀਤੇ ਗਏ ਸਨ। Also Read : ICC ਰੈਂਕਿੰਗ ਵਿਚ ਕੋਹਲੀ ਨੂੰ ਫਾਇਦਾ, ਪੰਤ ਨੇ ਵੀ ਲਗਾਈ ਲੰਬੀ ਛਲਾਂਗ
ਇਕ ਪਾਸੇ ਜਰਮਨੀ ਵਿਚ ਹਰ ਦਿਨ ਇਕ ਲੱਖ ਤੋਂ ਜ਼ਿਆਦਾ ਮਰੀਜ਼ ਮਿਲ ਰਹੇ ਹਨ ਅਤੇ ਅਗਲੇ ਕੁਝ ਦਿਨਾਂ ਵਿਚ ਇਹ ਅੰਕੜਾ 2 ਲੱਖ ਤੱਕ ਜਾ ਸਕਦੀ ਹੈ, ਤਾਂ ਦੂਜੇ ਪਾਸੇ ਦੇਸ਼ ਵਿਚ ਲਗਾਏ ਗਏ ਕੋਵਿਡ ਪਾਬੰਦੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਅਤੇ ਲੋਕ ਖੁੱਲ੍ਹੇਆਮ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਕਰ ਰਹੇ ਹਨ। ਪੂਰੇ ਜਰਮਨੀ ਵਿਚ ਸੋਮਵਾਰ ਰਾਤ ਨੂੰ ਹਜ਼ਾਰਾਂ ਲੋਕ ਸੜਕਾਂ ‘ਤੇ ਕੋਵਿਡ ਪ੍ਰੋਟੋਕਾਲ ਦੇ ਵਿਰੋਧ ਵਿਚ ਉਤਰ ਆਏ। ਉਥੇ ਹੀ ਕਈ ਲੋਕ ਦੇਸ਼ ਵਿਚ ਵੈਕਸੀਨ ਦੀ ਜ਼ਰੂਰਤ ਦਾ ਵਿਰੋਧ ਕਰ ਰਹੇ ਸਨ। ਪੁਲਿਸ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ਵਿਚ ਤਕਰੀਬਨ 70 ਹਜ਼ਾਰ ਤੋਂ ਜ਼ਿਆਦਾ ਲੋਕ ਵੱਖ-ਵੱਖ ਰੈਲੀਆਂ ਵਿਚ ਸ਼ਾਮਲ ਹੋਏ ਸਨ।



