Punjab HIV Positive Cases: ਐਚਆਈਵੀ ਦਾ ਨਾਂ ਸੁਣ ਕੇ ਹੀ ਵਿਅਕਤੀ ਡਰ ਜਾਂਦੇ ਹਨ। ਹੁਣ ਦੇਸ਼ ਦੇ ਵਿੱਚ ਐਚਆਈਵੀ ਮਰੀਜ਼ਾਂ ਦੇ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ ਜਿਸਦਾ ਵੱਡਾ ਕਾਰਨ ਨਸ਼ਾ ਅਤੇ ਬਿਨਾਂ ਸੁਰੱਖਿਆ ਤੋਂ ਸਰੀਰਕ ਸਬੰਧ ਬਣਾਉਣੇ ਹਨ।
ਪੰਜਾਬ ਸਰਕਾਰ ਦੇ ਅੰਕੜੇ ਪੇਸ਼ ਕਰਦੇ ਹਨ ਇਕ ਡਰਾਉਣੀ ਤਸਵੀਰ
ਪੰਜਾਬ ਦੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਸਾਲ 2019 ਵਿੱਚ ਦੇਸ਼ ਦੇ ਅੰਦਰ 22 ਲੱਖ ਦੇ ਕਰੀਬ ਐਚਆਈਵੀ ਦੇ ਮਰੀਜ਼ ਸਨ ਜਿਨਾਂ ਦੀ ਗਿਣਤੀ ਹੁਣ ਵੱਧ ਕੇ 24 ਲੱਖ ਦੇ ਕਰੀਬ ਪਹੁੰਚ ਗਈ ਹੈ। ਨਸ਼ਾ ਇਸ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ, ਨੌਜਵਾਨਾਂ ਦੇ ਨਾਲ ਹੁਣ ਮਹਿਲਾਵਾਂ ਵੀ ਨਸ਼ੇ ਦੀ ਗਿਰਫਤ ਦੇ ਵਿੱਚ ਹਨ ਜਿਸ ਕਰਕੇ ਐਚਆਈਵੀ ਬਿਮਾਰੀ ਲਗਾਤਾਰ ਫੈਲ ਰਹੀ ਹੈ। ਪੰਜਾਬ ਦੇ ਵਿੱਚ ਅੰਕੜਿਆਂ ਦੇ ਮੁਤਾਬਕ ਪਿਛਲੇ ਇੱਕ ਸਾਲ ਦੇ ਅੰਦਰ ਹੀ 10 ਹਜਾਰ ਦੇ ਕਰੀਬ ਐਚ ਆਈਵੀ ਦੇ ਨਵੇਂ ਮਾਮਲੇ ਸਾਹਮਣੇ ਆ ਗਏ ਹਨ।
ਐਚਆਈਵੀ ਤੋਂ ਬਚਣ ਦੇ ਨੁਕਤੇ
1. ਸਰੀਰਕ ਸੰਬੰਧ ਕੰਡੋਮ ਪਾ ਕੇ ਹੀ ਬਣਾਓ।
2. ਸਰਿੰਜ ਦੀ ਮੁੜ ਵਰਤੋਂ ਨਾ ਕਰੋ।
3. ਐਚਆਈਵੀ ਵਿਅਕਤੀ ਪੀੜਤ ਦਾ ਬਲੱਡ ਕਿਸੇ ਨੂੰ ਨਾ ਚੜ੍ਹਾਇਆ ਜਾਵੇ।
4.ਨਸ਼ਿਆਂ ਤੋਂ ਦੂਰ ਰਹੋ।
5.ਮਹਿਲਾਵਾਂ ਵੀ ਫੀਮੇਲ ਕੰਡੋਮ ਦੀ ਵਰਤੋਂ ਕਰਨ।



