ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਜਾਨਲੇਵਾ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਸੰਕਰਮਨ ਨਾਲ ਲੜ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 51 ਲੱਖ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ 3 ਲੱਖ 34 ਤੋਂ ਜ਼ਿਆਦਾ ਕੋਰੋਨਾ ਪੀੜਤ ਆਪਣੀ ਜਾਨ ਤੋਂ ਹੱਥ ਵੀ ਧੋ ਚੁੱਕੇ ਹਨ। ਉੱਥੇ ਹੀ ਹੁਣ ਤੱਕ 20 ਲੱਖ ਤੋਂ ਵੱਧ ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ ਅਤੇ ਉਹ ਸਿਹਤਯਾਬ ਹੋ ਗਏ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 5,194,879 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 334,622 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 2,081,511 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਗਏ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 2,778,746 ਹੋ ਗਈ ਹੈ। ਉਂਝ ਤਾਂ ਕੋਰੋਨਾ ਆਪਣਾ ਖਤਰਨਾਕ ਰੂਪ ਪੂਰੀ ਦੁਨੀਆ ਵਿਚ ਵਿਖਾ ਰਿਹਾ ਹੈ ਪਰ ਵਿਸ਼ਵ ਦਾ ਸ਼ਕਤੀਸ਼ਾਲੀ ਮੁਲਕ ਸੰਯੁਕਤ ਰਾਜ ਅਮਰੀਕਾ ਇਸ ਮਹਾਂਮਾਰੀ ਦਾ ਸੱਭ ਤੋਂ ਵੱਧ ਪ੍ਰਕੋਪ ਝੇਲ ਰਿਹਾ ਹੈ। ਅਮਰੀਕਾ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ 1,620,902 ਹੋ ਚੁੱਕੀ ਹੈ ਅਤੇ ਹੁਣ ਤੱਕ 96,354 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਰੂਸ, ਤੁਰਕੀ, ਬ੍ਰਾਜ਼ੀਲ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ ।
ਰੂਸ – ਕੁੱਲ ਕੇਸ-317,554, ਮੌਤਾਂ-3,099
ਬ੍ਰਾਜ਼ੀਲ – ਕੁੱਲ ਕੇਸ – 310,921, ਮੌਤਾਂ-20,082
ਸਪੇਨ- ਕੁੱਲ ਕੇਸ – 280,117, ਮੌਤਾਂ- 27,940
ਯੂਕੇ- ਕੁੱਲ ਕੇਸ -250,908, ਮੌਤਾਂ-36,042
ਇਟਲੀ – ਕੁੱਲ ਕੇਸ – 228,006, ਮੌਤਾਂ- 32,486
ਫਰਾਂਸ- ਕੁੱਲ ਕੇਸ- 181,826, ਮੌਤਾਂ-28,215
ਜਰਮਨੀ- ਕੁੱਲ ਕੇਸ -179,021, ਮੌਤਾਂ-8,309
ਤੁਰਕੀ- ਕੁੱਲ ਕੇਸ- 153,548, ਮੌਤਾਂ-4,249
ਈਰਾਨ – ਕੁੱਲ ਕੇਸ -129,341, ਮੌਤਾਂ-7,249
ਭਾਰਤ- ਕੁੱਲ ਕੇਸ – 118,501, ਮੌਤਾਂ-3,585
ਪੇਰੂ–ਕੁੱਲ ਕੇਸ- 108,769, ਮੌਤਾਂ-3,148
ਚੀਨ- ਕੁੱਲ ਕੇਸ – 82,971 ਮੌਤਾਂ-4,634
ਕਨੇਡਾ- ਕੁੱਲ ਕੇਸ- 81,324, ਮੌਤਾਂ-6,152
ਸਾਊਦੀ ਅਰਬ- ਕੁੱਲ ਕੇਸ- 65,077, ਮੌਤਾਂ-351
ਮੈਕਸੀਕੋ-ਕੁੱਲ ਕੇਸ- 59,567, ਮੌਤਾਂ-6,510
ਚਿਲੀ-ਕੁੱਲ ਕੇਸ-57,581, ਮੌਤਾਂ-589
ਬੈਲਜ਼ੀਅਮ-ਕੁੱਲ ਕੇਸ- 56,235, ਮੌਤਾਂ-9,186
ਪਾਕਿਸਤਾਨ-ਕੁੱਲ ਕੇਸ-48,091, ਮੌਤਾਂ-1,017
