ਦੁਨੀਆ ਵਿਚ 19 ਲੱਖ ਤੋਂ ਵੱਧ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਹੋ ਚੁੱਕੇ ਹਨ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦੁਨੀਆ ਲਈ ਇਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦੁਨੀਆ ਲਈ ਇਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 49 ਲੱਖ ਦੇ ਕਰੀਬ ਪਹੁੰਚਣ ਵਾਲੀ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 3 ਲੱਖ 20 ਹਜ਼ਾਰ ਤੋਂ ਵੀ ਵੱਧ ਹੋ ਗਿਆ ਹੈ। ਉੱਥੇ ਹੀ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 19 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 4,894,098 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 320,180 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 1,908,064 ਮਰੀਜ਼ ਕੋਰੋਨਾ ਮਹਾਮਾਰੀ ਨੂੰ ਹਰਾ ਕੇ ਠੀਕ ਵੀ ਹੋ ਗਏ ਹਨ ਜਿਸ ਨਾਲ ਐਕਟਿਵ ਮਾਮਲਿਆਂ ਦੀ ਸੰਖਿਆ 2,665,854 ਰਹਿ ਗਈ ਹੈ। ਕੋਰੋਨਾ ਮਹਾਮਾਰੀ ਦਾ ਸੱਭ ਤੋਂ ਵੱਧ ਕਹਿਰ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਹੁਣ ਤੱਕ ਕੋਰੋਨਾ ਦੇ 1,550,294 ਮਾਮਲੇ ਆ ਚੁੱਕੇ ਹਨ ਅਤੇ 91,981 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 356,383 ਮਰੀਜ਼ ਠੀਕ ਵੀ ਹੋਏ ਹਨ। ਉੱਥੇ ਹੀ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ,  ਰੂਸ, ਤੁਰਕੀ, ਬ੍ਰਾਜ਼ੀਲ, ਈਰਾਨ, ਭਾਰਤ, ਕਨੇਡਾ, ਪੇਰੂ, ਬੈਲਜ਼ੀਅਮ, ਸਾਊਦੀ ਅਰਬੀ, ਚਿਲੀ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ ।

ਰੂਸ – ਕੁੱਲ ਕੇਸ-290,678, ਮੌਤਾਂ-2,722

ਸਪੇਨ- ਕੁੱਲ ਕੇਸ – 278,188, ਮੌਤਾਂ- 27,709

ਬ੍ਰਾਜ਼ੀਲ – ਕੁੱਲ ਕੇਸ – 255,368, ਮੌਤਾਂ-16,853

ਯੂਕੇ- ਕੁੱਲ ਕੇਸ -246,406, ਮੌਤਾਂ-34,796

ਇਟਲੀ – ਕੁੱਲ ਕੇਸ – 225,886, ਮੌਤਾਂ- 32,007

ਫਰਾਂਸ- ਕੁੱਲ ਕੇਸ- 179,927, ਮੌਤਾਂ-28,239

ਜਰਮਨੀ- ਕੁੱਲ ਕੇਸ -177,289, ਮੌਤਾਂ-8,123

ਤੁਰਕੀ- ਕੁੱਲ ਕੇਸ- 150,593, ਮੌਤਾਂ-4,171

ਈਰਾਨ – ਕੁੱਲ ਕੇਸ -122,492, ਮੌਤਾਂ-7,057

ਭਾਰਤ- ਕੁੱਲ ਕੇਸ – 101,139, ਮੌਤਾਂ-3,163

ਪੇਰੂ–ਕੁੱਲ ਕੇਸ- 94,933, ਮੌਤਾਂ-2,789

ਚੀਨ- ਕੁੱਲ ਕੇਸ – 82,960 ਮੌਤਾਂ-4,634

ਕਨੇਡਾ-  ਕੁੱਲ ਕੇਸ- 78,072, ਮੌਤਾਂ-5,842

ਸਾਊਦੀ ਅਰਬ- ਕੁੱਲ ਕੇਸ- 57,345, ਮੌਤਾਂ-320

ਬੈਲਜ਼ੀਅਮ-ਕੁੱਲ ਕੇਸ- 55,559, ਮੌਤਾਂ-9,080

ਮੈਕਸੀਕੋ-ਕੁੱਲ ਕੇਸ- 51,633, ਮੌਤਾਂ-5,332

ਚਿਲੀ-ਕੁੱਲ ਕੇਸ-46,059, ਮੌਤਾਂ-478

ਨੀਦਰਲੈਂਡ-ਕੁੱਲ ਕੇਸ-44,141, ਮੌਤਾਂ-5,694

Leave a Reply

Your email address will not be published. Required fields are marked *