ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਦੇ ਮਾਮਲੇ ਚੀਨ ਨਾਲੋਂ ਵੀ ਵੱਧ ਹੋ ਚੁੱਕੇ ਹਨ। ਇਸ ਵੇਲੇ ਕੋਰੋਨਾ ਦੇ ਕੇਸਾਂ ਦੀ ਗਿਣਤੀ 86 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਦੇਸ਼ ਦਾ ਮਹਾਰਾਸ਼ਟਰ ਸੂਬਾ ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਕੁੱਲ ਮਾਮਲਿਆਂ ਵਿਚੋਂ ਇਕ ਤਿਹਾਈ ਮਾਮਲਿਆਂ ਦੀ ਪੁਸ਼ਟੀ ਇੱਥੇ ਹੋਈ ਹੈ ਪਰ ਉੱਥੇ ਹੀ ਕੋਰੋਨਾ ਦੌਰਾਨ ਡਿਊਟੀ ਦੇ ਰਹੇ ਮਹਾਰਾਸ਼ਟਰ ਪੁਲਿਸ ਦੇ ਹੁਣ ਤੱਕ 1100 ਤੋਂ ਵੱਧ ਕਰਮੀ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ।
1,140 police personnel have been infected with #COVID19 across the state till now, including 862 active cases, 268 recovered, and 10 fatalities: Maharashtra Police pic.twitter.com/EKBt86TSAU
— ANI (@ANI) May 16, 2020
ਖਬਰ ਏਜੰਸੀ ਏਐਨਆਈ ਦੇ ਟਵੀਟ ਮੁਤਾਬਕ ਹੁਣ ਤੱਕ 1140 ਪੁਲਿਸ ਕਰਮੀਆਂ ਵਿਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ। ਜਿਨ੍ਹਾਂ ਵਿਚ 120 ਪੁਲਿਸ ਅਧਿਕਾਰੀ ਅਤੇ 1020 ਪੁਲਿਸ ਮੁਲਾਜ਼ਮ ਹਨ। ਹਾਲਾਂਕਿ 32 ਪੁਲਿਸ ਅਧਿਕਾਰੀਆਂ ਅਤੇ 236 ਪੁਲਿਸ ਮੁਲਾਜ਼ਮ ਕੋਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ ਜਦਕਿ 10 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ ਅਤੇ ਪੁਲਿਸ ਵਿਭਾਗ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 862 ਹੈ ਜਿਨ੍ਹਾਂ ਵਿਚ 88 ਅਧਿਕਾਰੀ ਅਤੇ 774 ਮੁਲਾਜ਼ਮ ਇਲਾਜ਼ ਅਧੀਨ ਹਨ। ਦਰਅਸਲ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੇ ਆਪਣੇ-ਆਪਣੇ ਸੂਬਿਆਂ ਵਿਚ ਲਾਕਡਾਊਨ ਲਾਗੂ ਕੀਤਾ ਹੋਇਆ ਹੈ ਅਤੇ ਲਾਕਡਾਊਨ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਪੁਲਿਸ ਦੀ ਹੈ ਜਿਸ ਕਰਕੇ ਪੁਲਿਸ ਨੂੰ ਕਈ ਵਾਰ ਕੋਰੋਨਾ ਨਾਲ ਸੰਕਰਮਿਤ ਇਲਾਕਿਆਂ ਵਿਚ ਵੀ ਡਿਊਟੀ ਦੇਣੀ ਪੈ ਰਹੀ ਹੈ ਜਿਸ ਕਰਕੇ ਪੁਲਿਸਕਰਮੀ ਵੀ ਇਸ ਜਾਵਲੇਵਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ ਪਰ ਕੋਰੋਨਾ ਸੰਕਟ ਵਿਚਾਲੇ ਦਿਨ ਰਾਤ-ਡਿਊਟੀ ਦੇ ਰਹੀ ਮਹਾਰਾਸ਼ਟਰ ਪੁਲਿਸ ਉੱਤੇ ਹੁਣ ਤੱਕ 231 ਵਾਰ ਹਮਲੇ ਹੋ ਚੁੱਕੇ ਹਨ ਅਤੇ ਹਮਲਿਆਂ ਦੇ ਆਰੋਪ ਵਿਚ ਪੁਲਿਸ ਨੇ 812 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ। ਦੱਸ ਦਈਏ ਕਿ ਇੱਥੇ ਕੋਰੋਨਾ ਦੇ ਕੇਸਾਂ ਦੀ ਕੁੱਲ ਗਿਣਤੀ 29,100 ਹੋ ਚੁੱਕੀ ਹੈ ਜਦਕਿ ਮ੍ਰਿਤਕਾਂ ਦੀ ਅੰਕੜਾ 1000 ਨੂੰ ਵੀ ਪਾਰ ਕਰ ਗਿਆ ਹੈ। ਇੱਕਲੀ ਰਾਜਧਾਨੀ ਮੁੰਬਈ ਵਿਚ ਹੀ ਕੁੱਲ 17,671 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 655 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ।
