ਮਾਨਸੂਨ ਸੈਸ਼ਨ: ਸੰਸਦ ਵਿਚੋਂ ਗਾਇਬ ਰਹਿਣ ਵਾਲੇ ਭਾਜਪਾ ਨੇਤਾਵਾਂ ਤੋਂ ਨਾਰਾਜ਼ PM ਮੋਦੀ, ਮੰਗੀ ਲਿਸਟ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸੰਸਦ (Parliament)ਵਿਚੋਂ ਗਾਇਬ ਰਹਿਣ ਵਾਲੇ ਭਾਜਪਾ (BJP) ਸੰਸਦ ਮੈਂਬਰਾਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।…

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸੰਸਦ (Parliament)ਵਿਚੋਂ ਗਾਇਬ ਰਹਿਣ ਵਾਲੇ ਭਾਜਪਾ (BJP) ਸੰਸਦ ਮੈਂਬਰਾਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਲੈ ਕੇ ਲਿਸਟ (List) ਮੰਗੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਟ੍ਰਿਬਿਊਨਲ ਰਿਫਾਰਮ ਬਿੱਲ 2021 (Tribunal Reform Bill 2021) ਨੂੰ ਰਾਜਸਭਾ ਵਿਚ ਪਾਸ ਕੀਤੇ ਜਾਣ ਵੇਲੇ ਭਾਜਪਾ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਦੇ ਗੈਰ-ਹਾਜ਼ਰ ਰਹਿਣ ਨੂੰ ਲੈ ਕੇ ਮੰਗਲਵਾਰ ਨੂੰ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਪੜੋ ਹੋਰ ਖਬਰਾਂ: ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਦਿੱਲੀ ਪਹੁੰਚੇ ਕੈਪਟਨ, ਪੰਜਾਬ ਕਾਂਗਰਸ ਦੀ ਮੀਟਿੰਗ ‘ਤੇ ਟਿਕੀਆਂ ਨਜ਼ਰਾਂ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਸੰਸਦੀ ਦਲ ਦੀ ਬੈਠਕ ਵਿਚ ਇਸ ਉੱਤੇ ਨਾਰਾਜ਼ਗੀ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਸੰਸਦ ਮੈਂਬਰਾਂ ਦੀ ਲਿਸਟ ਮੰਗਵਾਈ ਹੈ ਜੋ ਬੀਤੇ ਦਿਨ ਬਿੱਲ ਪਾਸ ਹੋਣ ਦੌਰਾਨ ਸਦਨ ਵਿਚ ਹਾਜ਼ਰ ਨਹੀਂ ਸਨ।

ਪੜੋ ਹੋਰ ਖਬਰਾਂ: ਲੁਧਿਆਣਾ ਦੇ ਸਰਕਾਰੀ ਸਕੂਲ ਦੇ 8 ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ, ਦਹਿਸ਼ਤ ‘ਚ ਮਾਪੇ

ਰਾਜਸਭਾ ਵਿਚ ਸੋਮਵਾਰ ਨੂੰ ਸੰਖੇਪ ਚਰਚਾ ਦੇ ਬਾਅਦ ਵਿਰੋਧੀ ਮੈਂਬਰਾਂ ਦੇ ਹੰਗਾਮੇ ਵਿਚਾਲੇ ਟ੍ਰਿਬਿਊਨਲ ਰਿਫਾਰਮ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਬਿੱਲ ਵਿਚ ਸਿਨੇਮੈਟੋਗ੍ਰਾਫੀ ਐਕਟ, ਕਸਟਮਜ਼ ਐਕਟ, ਟ੍ਰੇਡ ਮਾਰਕਸ ਐਕਟ ਸਮੇਤ ਕਈ ਕਾਨੂੰਨਾਂ ਵਿਚ ਸੋਧ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਵਿਰੋਧੀ ਧਿਰ ਨੇ ਬਿੱਲ ਨੂੰ ਇਕ ਚੋਣ ਕਮੇਟੀ ਨੂੰ ਭੇਜਣ ਦਾ ਪ੍ਰਸਤਾਵ ਦਿੱਤਾ ਅਤੇ ਬਾਅਦ ਵਿਚ ਇਸ ਉੱਤੇ ਵੋਟ ਦੀ ਮੰਗ ਕੀਤੀ। ਹਾਲਾਂਕਿ ਇਕ ਵੱਖਰੀ ਵੋਟ ਵਿਚ ਸਦਨ ਨੇ ਵਿਰੋਧੀ ਧਿਰ ਦੇ ਪ੍ਰਸਤਾਵ ਨੂੰ 79 ਵੋਟਾਂ ਨਾਲ 44 ਨੂੰ ਰੱਦ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਭਾਜਪਾ ਦੇ ਇਸ ਸਮੇਂ ਰਾਜ ਸਭਾ ਵਿਚ ਕੁੱਲ 94 ਮੈਂਬਰ ਹਨ।

Leave a Reply

Your email address will not be published. Required fields are marked *