Money Exchanger ਕਾਰੋਬਾਰੀ ਦੇ ਘਰ NIA ਵੱਲੋਂ ਛਾਪਾ

ਲੁਧਿਆਣਾ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਜਗਰਾਓਂ ਸਥਿਤ ਗੋਇਲ ਮਨੀ ਐਕਸਚੇਂਜਰ ਦੇ ਘਰ ਛਾਪਾ ਮਾਰਿਆ । ਟੀਮ ਬੁੱਧਵਾਰ ਸਵੇਰੇ ਉਨ੍ਹਾਂ ਦੇ ਵਿਜੇ ਨਗਰ ਸਥਿਤ…

ਲੁਧਿਆਣਾ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਜਗਰਾਓਂ ਸਥਿਤ ਗੋਇਲ ਮਨੀ ਐਕਸਚੇਂਜਰ ਦੇ ਘਰ ਛਾਪਾ ਮਾਰਿਆ । ਟੀਮ ਬੁੱਧਵਾਰ ਸਵੇਰੇ ਉਨ੍ਹਾਂ ਦੇ ਵਿਜੇ ਨਗਰ ਸਥਿਤ ਘਰ ਪਹੁੰਚੀ। ਫਿਲਹਾਲ ਅਧਿਕਾਰੀਆਂ ਨੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਛਾਪੇਮਾਰੀ ਹੋ ਚੁੱਕੀ ਹੈ। ਟੀਮ ਨੂੰ ਸ਼ੱਕ ਹੈ ਕਿ ਇੱਥੋਂ ਖਾਲਿਸਤਾਨ ਸਮਰਥਕਾਂ ਅਤੇ ਗੈਂਗਸਟਰਾਂ ਵਿਚਾਲੇ ਪੈਸਿਆਂ ਦਾ ਲੈਣ-ਦੇਣ ਹੁੰਦਾ ਹੈ। ਜਦੋਂ ਟੀਮ ਘਰ ਪਹੁੰਚੀ ਤਾਂ ਸਾਰੇ ਮੈਂਬਰ ਸੁੱਤੇ ਪਏ ਸਨ।

ਦੱਸ ਦੇਈਏ ਕਿ ਅੱਤਵਾਦੀ ਅਰਸ਼ ਡੱਲਾ ਅਕਸਰ ਜਗਰਾਉਂ ਦੇ ਕਾਰੋਬਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ। ਇਸ ਕਾਰਨ ਐਨਆਈਏ ਦੀ ਟੀਮ ਜਗਰਾਓਂ ਵਿੱਚ ਇਸ ਨਾਲ ਸਬੰਧ ਰੱਖਣ ਵਾਲੇ ਵੱਖ-ਵੱਖ ਲੋਕਾਂ ’ਤੇ ਛਾਪੇਮਾਰੀ ਕਰ ਰਹੀ ਹੈ।

Leave a Reply

Your email address will not be published. Required fields are marked *