ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸ੍ਰੀਲੰਕਾ ਨੂੰ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ 400 ਮਿਲੀਅਨ ਡਾਲਰ ਅਤੇ ਅੱਤਵਾਦੀ ਰੋਕਥਾਮ ਦੇ ਉਪਾਅ ਲਈ 50 ਮਿਲੀਅਨ ਡਾਲਰ ਦੀ ਕ੍ਰੈਡਿਟ ਲਾਈਨ ਦੀ ਪੇਸ਼ਕਸ਼ ਕੀਤੀ ਹੈ । ਸ੍ਰੀਲੰਕਾ ਦੇ ਤਾਜ਼ਾ ਬਣੇ ਰਾਸ਼ਟਰਪਤੀ ਗੋਤਾਬਾਇਆ ਰਾਜਪਕਸ਼ੇ ਤਿੰਨ ਰੋਜਾ ਨਵੀਂ ਦਿੱਲੀ ਦੇ ਦੌਰੇ ‘ਤੇ ਭਾਰਤ ਆਏ ਹਨ।
ਦੁਵੱਲੀ ਗੱਲਬਾਤ ਤੋਂ ਬਾਅਦ, ਰਾਜਪਕਸ਼ੇ ਨੇ ਸ਼੍ਰੀਲੰਕਾ ਦੀ ਹਿਰਾਸਤ ਵਿੱਚ ਭਾਰਤੀ ਮਛੇਰਿਆਂ ਦੀਆਂ ਕਿਸ਼ਤੀਆਂ ਨੂੰ ਛੱਡਣ ਦਾ ਐਲਾਨ ਕੀਤਾ। ਨਵੀਂ ਦਿੱਲੀ ਅਤੇ ਕੋਲੰਬੋ ਨੇ ਵੀ ਸ਼ੁੱਕਰਵਾਰ ਨੂੰ ਅਰਥਚਾਰੇ ਅਤੇ ਸੁਰੱਖਿਆ ਨਾਲ ਜੁੜੇ ਮਾਮਲਿਆਂ ‘ਤੇ ਨੇੜਿਓਂ ਕੰਮ ਕਰਨ ਲਈ ਸਹਿਮਤੀ ਜਤਾਈ ਹੈ, ਜਿਸ ਨੂੰ ਹਿੰਦ ਮਹਾਸਾਗਰ ਦੇ ਖੇਤਰ ਵਿੱਚ ਦਬਦਬੇ ਲਈ ਚੀਨ ਅਤੇ ਅਮਰੀਕਾ ਵਿਚਾਲੇ ਵੱਧ ਰਹੇ ਮੁਕਾਬਲੇ ਵਜੋਂ ਵੇਖਿਆ ਜਾਂਦਾ ਹੈ।
Happy to receive @GotabayaR on his first overseas visit as the President of Sri Lanka.
His visit is a testimony to the time-tested ties between India and Sri Lanka and will help strengthen our bonds as well as energise our partnership. pic.twitter.com/siMQzFpuDk
— Narendra Modi (@narendramodi) November 29, 2019
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ, ਦੋਵਾਂ ਦੇਸ਼ਾਂ ਵਿੱਚ ਵਿਕਾਸ ਅਤੇ ਸ਼ਾਂਤੀ ਆਪਸ ਵਿੱਚ ਨੇੜਿਓਂ ਜੁੜੇ ਹੋਏ ਹਨ ਅਤੇ ਰਾਜਪਕਸ਼ ਨੂੰ ਭਰੋਸਾ ਦਿਵਾਇਆ ਕਿ ਸ੍ਰੀਲੰਕਾ ਦੇ ਵਿਕਾਸ ਅਤੇ ਸੁਰੱਖਿਆ ਲਈ ਭਾਰਤ ਵਚਨਬੱਧ ਹੈ। “ਭਾਰਤ ਦਾ ਸਹਿਯੋਗ ਹਮੇਸ਼ਾਂ ਸ਼੍ਰੀਲੰਕਾ ਦੇ ਨਾਲ ਹੈ। ਇੱਕ ਸਥਿਰ, ਸੁਰੱਖਿਅਤ ਅਤੇ ਖੁਸ਼ਹਾਲ ਸ੍ਰੀਲੰਕਾ ਸਿਰਫ਼ ਭਾਰਤ ਹੀ ਨਹੀਂ ਬਲਕਿ ਸਮੁੱਚੇ ਹਿੰਦ ਮਹਾਂਸਾਗਰ ਦੇ ਹਿੱਤ ਵਿੱਚ ਹੈ … ਭਾਰਤ ਸ਼੍ਰੀਲੰਕਾ ਦਾ ਸਭ ਤੋਂ ਨੇੜਲਾ ਗੁਆਂਢੀ ਅਤੇ ਇੱਕ ਭਰੋਸੇਮੰਦ ਸਾਥੀ ਹੈ … ਮੈਂ ਸ਼੍ਰੀਲੰਕਾ ਦੇ ਵਿਕਾਸ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੇਸ਼ਕਸ਼ ਕੀਤੀ ਹੈ, ” ਮੋਦੀ ਨੇ ਸ਼ੁੱਕਰਵਾਰ ਨੂੰ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਕਿਹਾ।
Joint press meet with President @GotabayaR. Watch. https://t.co/eI65NrakDM
— Narendra Modi (@narendramodi) November 29, 2019
“ਅਸੀਂ ਮਛੇਰਿਆਂ ਦੇ ਮੁੱਦੇ ਉੱਤੇ ਲੰਮੇ ਸਮੇਂ ਤੋਂ ਵਿਚਾਰ-ਵਟਾਂਦਰੇ ਕਰਦੇ ਆ ਰਹੇ ਹਾਂ। ਰਾਜਪਕਸ਼ਾ ਨੇ ਦੱਸਿਆ ਕਿ ਅਸੀਂ ਭਾਰਤ ਨਾਲ ਸਬੰਧਤ ਕਿਸ਼ਤੀਆਂ ਨੂੰ ਆਪਣੀ ਹਿਰਾਸਤ ਵਿਚ ਛੱਡਣ ਲਈ ਕਦਮ ਚੁੱਕਾਂਗੇ।

