ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਦੇ ਸਾਬਕਾ ਮੰਤਰੀ ਅਤੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਆਪਣੇ ਵਿਧਾਨ ਸਭਾ ਖੇਤਰ ਵਿਚ ਵਿਕਾਸ ਕਾਰਜ ਨਾ ਹੋਣ ਕਾਰਨ ਆਪਣੀ ਹੀ ਸਰਕਾਰ ਤੋਂ ਨਿਰਾਸ਼ ਵਿਖਾਈ ਦੇ ਰਹੇ ਹਨ, ਜਿਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਇਹ ਬਹੁਤ ਮਦਭਾਗਾ ਕਿ ਉਨ੍ਹਾਂ ਦੁਆਰਾ ਕੈਬਨਿਟ ਤੋਂ ਅਸਤੀਫਾ ਦੇਣ ਮਗਰੋਂ ਉਨ੍ਹਾਂ ਦੇ ਹਲਕੇ ਵਿਚ ਵਿਕਾਸ ਕਾਰਜ ਠੱਪ ਪਏ ਹਨ।
ਨਵਜੋਤ ਸਿੱਧੂ ਨੇ ਆਪਣੀ ਚਿੱਠੀ ਵਿਚ ਕਿਹਾ ਹੈ ਕਿ ਸਾਲ 2018 ਵਿਚ ਮੁੱਖ ਮੰਤਰੀ ਨੇ 137 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੁੱਲਾਂ ਦਾ ਉਦਘਾਟਨ ਕੀਤਾ ਸੀ, ਜਿਨ੍ਹਾਂ ਵਿਚੋਂ 2 ਪੁੱਲ ਅੰਮ੍ਰਿਤਸਰ ਪੂਰਬੀ ਵਿਚ ਬਣਨੇ ਸਨ। ਇਸ ਲਈ ਉਨ੍ਹਾਂ ਨੇ ਨਿੱਜੀ ਤੌਰ ਉੱਤੇ ਕੇਂਦਰੀ ਰੇਲਵੇ ਮੰਤਰਾਲੇ ਤੋਂ ਮੰਜ਼ੂਰੀ ਵੀ ਲੈ ਲਈ ਸੀ ਅਤੇ ਫੰਡ ਵੀ ਜਮ੍ਹਾ ਕਰਵਾ ਦਿੱਤਾ ਸਨ ਪਰ ਫਿਰ ਵੀ ਅਜੇ ਤੱਕ ਇਨ੍ਹਾਂ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਕੀਤਾ ਗਿਆ। ਸਿੱਧੂ ਨੇ ਅੱਗੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਦਸੰਬਰ 2019 ਵਿਚ ਪੰਜਾਬ ਇਨਵਾਇਮੈਂਟਲ ਇੰਮਰੂਵਮੈਂਟ ਪ੍ਰੋਜੈਕਟ ਫੇਜ-1 ਦੇ ਅਧੀਨ 5 ਕਰੋੜ ਰੁਪਏ ਅੰਮ੍ਰਿਤਸਰ ਪੂਰਬੀ ਵਿਚ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਸਨ ਅਤੇ ਮੈ ਇਨ੍ਹਾਂ ਪ੍ਰੋਜੈਕਟਾਂ ਦਾ ਪੂਰਾ ਵੇਰਵਾ ਵੀ ਦਿੱਤਾ ਸੀ ਪਰ ਬਾਵਜੂਦ ਉਸਦੇ 1 ਇੰਚ ਵੀ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ”ਇਹ ਮੰਦਭਾਗਾ ਹੈ ਪਰ ਸੱਚ ਹੈ ਕਿ ਜਦੋਂ ਤੋਂ ਮੈਂ ਅਸਤੀਫਾ ਦਿੱਤਾ ਹੈ ਮੇਰੇ ਹਲਕੇ ਵਿਚ ਵਿਕਾਸ ਕਾਰਜ ਰੁਕੇ ਪਏ ਹਨ। ਮੈ ਇਕ ਸਾਲ ਤੋਂ ਇਨ੍ਹਾਂ ਕੰਮਾਂ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਿਹਾ ਹਾਂ ਪਰ ਇਹ ਕੰਮ ਅਜੇ ਕਾਗਜਾਂ ਉੱਤੇ ਹੀ ਹੋਏ ਹਨ”।
