Punjab News: ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ-ਪਠਾਨਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਪਠਾਨਕੋਟ ‘ਚ ਲੱਗੇ ਹਨ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਗਾਏ ਗਏ ਸਨ। ਪੋਸਟਰ ਲਗਾਉਣ ਦੇ ਨਾਲ-ਨਾਲ ਸੰਨੀ ਦਿਓਲ ਨੂੰ ਲੱਭਣ ਤੇ ਵਾਪਸ ਲਿਆਉਣ ਵਾਲੇ ਵਿਅਕਤੀ ਲਈ 50,000 ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ।
ਪਠਾਨਕੋਟ ਦੇ ਲੋਕਾਂ ਨੇ ਅਦਾਕਾਰ ਦੇ ਲਾਪਤਾ ਹੋਣ ਦੇ ਪੋਸਟਰ ਲਗਾ ਕੇ ਰੋਸ ਪ੍ਰਗਟਾਇਆ ਹੈ। ਹਲਕਾ ਭੋਆ ਦੇ ਲੋਕਾਂ ਨੇ ਸਰਨਾ ਬੱਸ ਸਟੈਂਡ ਵਿਖੇ ਵੱਖ-ਵੱਖ ਥਾਵਾਂ ‘ਤੇ ਲਾਪਤਾ ਸੰਸਦ ਮੈਂਬਰ ਸੰਨੀ ਦਿਓਲ ਦੇ ਪੋਸਟਰ ਲਗਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜ਼ਿਲ੍ਹੇ ‘ਚ ਕਿਸੇ ਲਾਪਤਾ ਸੰਸਦ ਮੈਂਬਰ ਦੇ ਪੋਸਟਰ ਲਾਏ ਗਏ ਹੋਣ। ਜਦਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਦੇ ਪਠਾਨਕੋਟ ਤੇ ਸੁਜਾਨਪੁਰ ਸਰਕਲਾਂ ‘ਚ ਲਾਪਤਾ ਐੱਮਪੀ ਸੰਨੀ ਦਿਓਲ ਦੇ ਪੋਸਟਰ ਲਗਾਏ ਜਾ ਚੁੱਕੇ ਹਨ ਪਰ ਸੰਸਦ ਮੈਂਬਰ ਨੇ ਇਕ ਵੀ ਵਿਅਕਤੀ ਦਾ ਦਰਦ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ।
