ਨਾਬਾਲਗ ਬੋਲੀ ਲੜਕੀ ਨੂੰ ਪਹਿਲਾਂ ਬਣਾਇਆ ਆਪਣੀ ਹਵਸ ਦਾ ਸ਼ਿਕਾਰ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਲੌਰ ਦੇ ਇੱਕ ਪਿੰਡ ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਤੋਂ ਬਾਅਦ ਉਸ ਦਾ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। …

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਲੌਰ ਦੇ ਇੱਕ ਪਿੰਡ ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਤੋਂ ਬਾਅਦ ਉਸ ਦਾ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ।  ਲੜਕੀ ਦੀ ਲਾਸ਼ ਮੰਗਲਵਾਰ ਸਵੇਰੇ ਪਿੰਡ ਦੇ ਖੇਤ ਵਿੱਚ ਆਪੱਤੀਜਮਕ ਹਾਲਤ ‘ਚ ਮਿਲੀ। ਪੁਲਿਸ ਜਾਂਚ ਦੇ ਅਨੁਸਾਰ ਲੜਕੀ ਨਾਲ ਬਲਾਤਕਾਰ ਕਰਨ ਅਤੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਦੋਸ਼ੀ 26 ਸਾਲਾ ਮਨੀ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 

Image result for Rape In Punjab

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੋਮਵਾਰ ਸ਼ਾਮ 7 ਵਜੇ ਕਰੀਬ 13 ਸਾਲਾ ਬੋਲੀ ਲੜਕੀ ਕੁਝ ਜਰੂਰੀ ਸਾਮਾਨ ਲੈਣ ਲਈ ਦੁਕਾਨ ‘ਤੇ ਗਈ ਸੀ ਪਰ ਉੱਥੋਂ ਵਾਪਸ ਨਹੀ ਪਰਤੀ। ਲੰਬੇ ਇੰਤਜਾਰ ਤੋਂ ਬਾਅਦ ਰਿਸ਼ਤੇਦਾਰਾਂ ਨੇ ਲੜਕੀ ਦੀ ਤਲਾਸ਼ ਕਰਨੀ ਸ਼ੁਰੂ ਕੀਤੀ। ਮੰਗਲਵਾਰ ਸਵੇਰੇ ਪਰਿਵਾਰ ਨੂੰ ਪਿੰਡ ਵਾਲਿਆ ਨੇ ਸੂਚਨਾ ਦਿੱਤੀ ਕਿ, ਉਨ੍ਹਾਂ ਦੀ ਬੇਟੀ ਦੀ ਲਾਸ਼ ਖੇਤ ‘ਚ ਪਈ ਹੈ। ਐਸਐਸਪੀ ਨਵਜੋਤ ਸਿੰਘ ਨੇ ਮਾਹਲ ਨੇ ਦੱਸਿਆ ਕਿ, ਉਨ੍ਹਾਂ ਫੋਨ ‘ਤੇ ਸੂਚਿਤ ਕੀਤਾ ਗਿਆ ਸੀ ਕਿ, ਇਕ ਨਾਬਾਲਕ ਲੜਕੀ ਦੀ ਆਪੱਤੀਜਣਕ ਹਾਲ਼ਤ ‘ਚ ਖੇਤਾਂ ਤੋਂ ਲਾਸ਼ ਮਿਲੀ ਹੈ।

Image result for Arrst

 ਮੁਢਲੀ ਜਾਂਚ ਅਨੁਸਾਰ ਲੜਕੀ ਨਾਲ ਬਲਾਤਕਾਰ ਕਰ ਉਸਦਾ ਕਤਲ ਕੀਤਾ ਗਿਆ ਹੈ। ਬਾਅਦ ਵਿੱਚ ਉਸ ਦੀ ਲਾਸ਼ ਨੂੰ ਖੇਤ ‘ਚ ਸੁੱਟ ਦਿੱਤਾ ਗਿਆ। ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


Leave a Reply

Your email address will not be published. Required fields are marked *