ਕੰਮ ਕਰਨ ਗਈ ਨਾਬਾਲਕ ਨਾਲ ਕੀਤਾ ਜਬਰ ਜਨਾਹ, ਪੀੜਤਾ ਦੀ ਮਾਤਾ ਨੇ ਦੱਸੀ ਪੂਰੀ ਘਟਨਾ

ਮਾਛੀਵਾੜਾ : ਮਾਛੀਵਾੜਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੇ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ…

ਮਾਛੀਵਾੜਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੇ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ।

ਮਾਛੀਵਾੜਾ : ਮਾਛੀਵਾੜਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੇ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਮਾਛੀਵਾੜਾ ਪੁਲਿਸ ਨੇ ਇੱਕ ਨਾਬਾਲਗ ਲੜਕੇ ਵਲੋਂ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਏ, ਇਸ ਤੋਂ ਬਾਅਦ ਇਸ ਘਟਨਾ ਦੀ ਵੀਡੀਓ ਉਸ ਦੇ ਦੋਸਤ ਦੇ ਵੱਲੋਂ ਬਣਾਈ ਗਈ। ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ, ਉਸਦੇ ਦੋਸਤ ਵਲੋਂ ਵੀਡੀਓ ਦੇ ਜ਼ਰੀਏ ਲੜਕੀ ਨੂੰ ਧਮਕਾਉਣਾ ਸ਼ੁਰੂ ਕੀਤਾ। ਸਥਾਨਕ ਪੁਲਿਸ ਨੇ ਕਥਿਤ ਦੋਸ਼ ਹੇਠ 2 ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਹੈ।

ਪੀੜਤਾ ਦੀ ਮਾਤਾ ਨੇ ਦੱਸੀ ਪੂਰੀ ਘਟਨਾ

ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਮਰਾਲਾ ਗੱਬਰ ਸਿੰਘ ਨੇ ਦੱਸਿਆ ਕਿ ਪੀੜ੍ਹਤ ਲੜਕੀ ਦੀ ਮਾਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ ਅਤੇ ਉਸ ਦੀ 14 ਸਾਲਾ ਲੜਕੀ ਨੇ ਉਸ ਨੂੰ ਦੱਸਿਆ ਕਿ ਜਦੋਂ ਉਹ ਘਰ ਦੇ ਨੇੜ੍ਹੇ ਹੀ ਖੇਤਾਂ ਵਿਚ ਲੱਕੜੀਆਂ ਲੈਣ ਲਈ ਗਈ ਸੀ ਤਾਂ ਰਸਤੇ ਵਿਚ ਉਸਨੂੰ ਇੱਕ ਲੜਕਾ ਮਿਲ ਗਿਆ। ਇਹ ਲੜਕਾ ਉਸਨੂੰ ਖੇਤਾਂ ਨੇੜ੍ਹੇ ਝਾੜੀਆਂ ਵਿਚ ਲੈ ਗਿਆ ਜਿੱਥੇ ਉਸਨੇ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਏ। ਉੱਥੇ ਹੀ ਮੌਜੂਦ ਇੱਕ ਹੋਰ ਲੜਕਾ ਸੀ ਜਿਸ ਨੇ ਇਹ ਸਾਰੇ ਵਾਕਿਆ ਦੀ ਵੀਡੀਓ ਬਣਾ ਲਈ। ਵੀਡੀਓ ਬਣਾਉਣ ਉਪਰੰਤ ਇਨ੍ਹਾਂ ਨੇ ਡਰਾਇਆ, ਧਮਕਾਇਆ ਕਿ ਜੇਕਰ ਇਸ ਬਾਰੇ ਕਿਸੇ ਨੂੰ ਨਾ ਦੱਸੇ। ਘਰ ਆ ਕੇ ਲੜਕੀ ਨੇ ਇਹ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਜਿਸ ’ਤੇ ਉਸਨੇ ਪੁਲਿਸ ਨੂੰ ਇਹ ਬਿਆਨ ਦਰਜ ਕਰਵਾਏ।

ਪੁਲਿਸ ਨੇ ਕੀਤਾ ਮਾਮਲਾ ਦਰਜ

ਮਾਛੀਵਾੜਾ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਵੇਂ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਪੁਲਸ ਵਲੋਂ ਲੜਕੀ ਦਾ ਸਮਰਾਲਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ। ਜਿੱਥੇ ਮੌਜੂਦ ਡਾਕਟਰ ਗੁਰਦਵਿੰਦਰ ਕੌਰ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕੀਤਾ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਉਸ ਨਾਲ ਸਰੀਰਕ ਸਬੰਧ ਬਣਾਏ ਗਏ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਲੜਕੀ ਨਾਬਾਲਗ ਹੈ ਅਤੇ ਇਸ ਮਾਮਲੇ ਵਿਚ ਕਾਬੂ ਕੀਤੇ ਮੁਲਜਮ ਵੀ ਨਾਬਾਲਗ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Major accident on Jalandhar-Moga National Highway: ਸਤਲੁਜ ਪੁਲ ‘ਤੇ ਪਲਟਿਆ HP ਗੈਸ ਦਾ ਟੈਂਕਰ, ਬਚਾਅ ਕਾਰਜ ਜਾਰੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *