ਜੇਲ ਮੰਤਰੀ ਸੁਖਜਿੰਦਰ ਰੰਧਾਵਾ ਦੀ ਗੈਂਗਸਟਰਾਂ ਨਾਲ ਮਿਲੀਭੁਗਤ: ਅਕਾਲੀ ਦਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਪਾਰਟੀ ਨੇ ਦੋਸ਼ ਲਾਇਆ ਹੈ ਕਿ, ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੈਂਗਸਟਰਾਂ ਨਾਲ ਮਿਲੀਭੁਗਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਪਾਰਟੀ ਨੇ ਦੋਸ਼ ਲਾਇਆ ਹੈ ਕਿ, ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੈਂਗਸਟਰਾਂ ਨਾਲ ਮਿਲੀਭੁਗਤ ਹੈ ਅਤੇ ਇਹ ਦੋ ਅਪਰਾਧਿਕ ਮਾਮਲਿਆਂ ਵਿੱਚ ਪੁਲਿਸ ਦੁਆਰਾ ਕੀਤੀ ਗਈ ਕਾਰਵਾਈ ਵਿੱਚ ਸਾਬਤ ਵੀ ਹੋਇਆ ਹੈ। ਸੂਬੇ ਦੇ ਡੀਜੀਪੀ ਨੇ ਵੀ ਇਹ ਮੰਨਿਆ ਹੈ। ਦੱਸ ਦਈਏ ਵਿਧਾਇਕ ਦਲ ਨੇ ਮੰਗ ਕੀਤੀ ਹੈ ਕਿ, ਮੰਤਰੀ ਨੂੰ ਤੁਰੰਤ ਆਪਣੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਮੰਤਰੀ-ਗੈਂਗਸਟਰ ਗਠਜੋੜ ਦੀ ਸੁਤੰਤਰ ਜਾਂਚ ਕੀਤੀ ਜਾਵੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਵੀ ਉਨ੍ਹਾਂ ਇਨ੍ਹਾਂ ਲੀਡਰਾਂ ਦਾ ਅਸਲ ਸੱਚ ਬਾਰੇ ਪਤਾ ਲੱਗ ਸਕੇ।

ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੋ ਪੁਲਿਸ ਮਾਮਲਿਆਂ ਬਾਰੇ ਜਾਣਕਾਰੀ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ, ਡੀਜੀਪੀ ਦਿਨਕਰ ਗੁਪਤਾ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ, ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਨੂੰ ਇੱਕ ਗੈਂਗਸਟਰ ਹਰਮਨ ਭੁੱਲਰ ਨੇ ਇੱਕ ਰਾਜਸੀ ਦੁਸ਼ਮਣੀ ਕਾਰਨ ਮਾਰਿਆ ਸੀ। ਉਨ੍ਹਾਂ ਕਿਹਾ ਕਿ, ਭੁੱਲਰ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਿਆ ਹੋਇਆ ਸੀ, ਜਿਸਨੂੰ ਸੁਖਜਿੰਦਰ ਰੰਧਾਵਾ ਵੱਲੋਂ ਲਗਾਤਾਰ ਸਰਪ੍ਰਸਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ, ਹਰਮਨ ਦੀ ਮਾਂ ਨੂੰ ਜੇਲ੍ਹ ਮੰਤਰੀ ਨੇ ਬਾਬਾ ਗੁਰਦੀਪ ਸਿੰਘ ਦੇ ਖ਼ਿਲਾਫ਼ ਪਾਰਟੀ ਉਮੀਦਵਾਰ ਬਣਾਇਆ ਸੀ। ਨਾਲ ਹੀ ਉਨ੍ਹਾਂ ਕਿਹਾ ਕਿ, ਗੈਂਗਸਟਰਾਂ ਨੂੰ ਉਤਸ਼ਾਹਿਤ ਕਰਕੇ ਕਾਂਗਰਸ ਨੂੰ ਰਾਜਨੀਤਕ ਮੁੱਖ ਧਾਰਾ ਵਿੱਚ ਲਿਆਉਣਾ ਇਸ ਗੱਲ ਦਾ ਸਬੂਤ ਹੈ ਕਿ ਉਹ ਇੱਕ ਦੂਜੇ ਨਾਲ ਮਿਲੇ ਹੋਏ ਹਨ।

Image result for jaggu bhagwanpuria

ਭਗਵਾਨਪੁਰੀਆ ਨਾਲ ਜੁੜੇ ਦੂਜੇ ਕੇਸ ਬਾਰੇ ਮਜੀਠੀਆ ਨੇ ਕਿਹਾ ਕਿ, ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਅਕਾਲੀ ਦਲ ਦੀ ਇਸ ਦਲੀਲ ਦੀ ਪੁਸ਼ਟੀ ਕੀਤੀ ਹੈ ਕਿ, ਪਰਵਾਸੀ ਗੁਰਵਿੰਦਰ ਬੈਂਸ ‘ਤੇ ਭਗਵਾਨਪੁਰੀਆ ਗਿਰੋਹ ਨੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ, ਅਸੀਂ ਇਸ ਸਬੰਧ ਵਿੱਚ ਕੁਝ ਮਹੀਨੇ ਪਹਿਲਾਂ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਸੀ। ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਸੀ ਕਿ, ਭਗਵਾਨਪੁਰੀਆ ਗਿਰੋਹ ਕਬੱਡੀ ਖਿਡਾਰੀਆਂ ਨੂੰ ਧਮਕੀਆਂ ਦੇ ਰਿਹਾ ਸੀ ਅਤੇ ਉਨ੍ਹਾਂ ਨੇ ਜੇਲ੍ਹ ਮੰਤਰੀ ਦੇ ਦੋ ਆਦਮੀ ਕੰਵਲ ਅਤੇ ਮਨਜੋਤ ਨੂੰ ਇਸ ਲਈ ਜ਼ਿੰਮੇਵਾਰ ਵੀ ਠਹਿਰਾਇਆ ਹੈ।

ਉਸ ਸਮੇਂ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ, ਪਰ ਗੋਲੀਬਾਰੀ ਦੀ ਐਫਆਈਆਰ ਵਿੱਚ ਕੰਵਲ ਅਤੇ ਮਨਜੋਤ ਦੇ ਨਾਮ ਦੱਸੇ ਗਏ ਹਨ। ਮਜੀਠੀਆ ਨੇ ਦੱਸਿਆ ਕਿ, ਪੁਲਿਸ ਅਨੁਸਾਰ ਦੋਸ਼ੀ ਸ਼ਾਹਬਾਜ਼ ਸਿੰਘ ਉਰਫ ਸੋਨੀ ਨੇ ਬਿਆਨ ਦਿੱਤਾ ਹੈ ਕਿ, ਉਸਨੇ ਜੱਗੂ ਭਗਵਾਨਪੁਰੀਆ ਅਤੇ ਬੀਨੀ ਗੁੱਜਰ ਦੇ ਕਹਿਣ ‘ਤੇ ਕੰਵਲ ਅਤੇ ਮਨਜੋਤ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਐਨਆਰਆਈ ਉੱਤੇ ਹਮਲਾ ਕੀਤਾ ਸੀ।

https://www.facebook.com/LivingIndiaNewschannel/videos/2448357612095225/

Leave a Reply

Your email address will not be published. Required fields are marked *