ਮੁੰਬਈ: ਮੁੰਬਈ (Mumbai) ਵਿਚ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਇਸ ਵਿਚਕਾਰ ਮੁੰਬਈ ਵਿਚ ਸੋਮਵਾਰ ਦੀ ਸਵੇਰ ਨੂੰ 3:00 ਕੁ ਵਜੇ ਬਾਲੀਵੁੱਡ ਦੇ ਬਹੁਚਰਚਿਤ ਗਾਇਕ (Mika Singh) ਮੀਕਾ ਸਿੰਘ ਦੀ ਕਾਰ ਮੁੰਬਈ ਦੇ ਮੌਨਸੂਨੀ ਹੜ੍ਹ ’ਚ ਬੁਰੀ ਤਰ੍ਹਾਂ ਫਸ ਗਈ। ਮੀਕਾ ਸਿੰਘ ਨੂੰ ਵੇਖ ਸੈਂਕੜੇ ਲੋਕ, ਜਿਨ੍ਹਾਂ ’ਚੋਂ ਜ਼ਿਆਦਾਤਰ ਪ੍ਰਸ਼ੰਸਕ ਹੀ ਸਨ, ਮੀਕਾ ਸਿੰਘ ਦੀ ਮਦਦ ਲਈ ਨਿੱਤਰ ਆਏ।
Read this: ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਟਵੀਟ, ਸਿੱਧੂ ਪਹੁੰਚੇ ਨਾਗਰਾ ਦੇ ਘਰ
ਉਸ ਵੇਲੇ ਮੁੰਬਈ ’ਚ ਭਾਰੀ ਵਰਖਾ ਹੋ ਰਹੀ ਸੀ। (Mika Singh)ਮੀਕਾ ਸਿੰਘ ਦੀ ‘ਹੰਮਰ’ ਕਾਰ ਜਿਵੇਂ ਹੀ ਮੀਂਹ ’ਚ ਫਸੀ, ਤਿਵੇਂ ਹੀ ਉੱਥੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਇੰਸਟਾਗ੍ਰਾਮ ਉੱਤੇ ਇਸ ਘਟਨਾ ਨਾਲ ਸਬੰਧਤ ਕੁਝ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਹਨ।
ਦੱਸ ਦੇਈਏ ਕਿ ਮੀਕਾ ਸਿੰਘ ਇੱਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ। ਮੀਕਾ ਸਿੰਘ ਵੀ ਮਦਦ ਲਈ ਆਏ ਲੋਕਾਂ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ।
View this post on Instagram
ਮੀਕਾ ਨੇ ਕਿਹਾ, ‘ਉੱਥੇ ਸਾਡੀ ਕਾਰ ਖਰਾਬ ਹੋ ਗਈ ਪਰ ਦੇਖੋ ਕਿ ਕਿੰਨੇ ਲੋਕ ਮਦਦ ਲਈ ਆਏ ਸਨ। ਮਦਦ ਲਈ ਘੱਟੋ ਘੱਟ 200 ਲੋਕ ਹਨ। ਦੱਸ ਦੇਈਏ ਕਿ ਮੀਕਾ ਸਿੰਘ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਕਮਲ ਆਰ ਖਾਨ ਨਾਲ ਬਹਿਸ ਹੋਣ ਕਰਕੇ ਖਬਰਾਂ’ ਚ ਸੀ।





