ਬੇਕਾਬੂ ਹੋਈ ਮਰਸਿਡੀਜ਼, ਡਿਵਾਈਡਰ ਟੱਪ ਦੂਜੇ ਪਾਸੇ ਜਾ ਦੋ ਗੱਡੀਆਂ ਮਾਰੀ ਸਿੱਧੀ ਟੱਕਰ, ਤਿੰਨ ਦੀ ਮੌਤ

Accident mercedes car : ਬੇਕਾਬੂ ਹੋਈ ਮਰਸਿਡੀਜ਼ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਚਲੀ ਗਈ ਤੇ ਤੇਜ਼ ਰਫ਼ਤਾਰ ਨਾਲ ਇਕ ਪਿੱਕਅਪ ਗੱਡੀ ਤੇ ਮਹਿੰਦਰਾ ਐਕਸਯੂਵੀ…

Accident mercedes car : ਬੇਕਾਬੂ ਹੋਈ ਮਰਸਿਡੀਜ਼ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਚਲੀ ਗਈ ਤੇ ਤੇਜ਼ ਰਫ਼ਤਾਰ ਨਾਲ ਇਕ ਪਿੱਕਅਪ ਗੱਡੀ ਤੇ ਮਹਿੰਦਰਾ ਐਕਸਯੂਵੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਮੰਗਲਵਾਰ ਬਾਅਦ ਦੁਪਹਿਰ ਭਵਾਨੀਗੜ੍ਹ ਤੋਂ ਪਟਿਆਲਾ ਨੂੰ ਜਾਂਦੇ ਨੈਸ਼ਨਲ ਹਾਈਵੇ ਉਪਰ ਪਿੰਡ ਨਦਾਮਪੁਰ ਨੇੜੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਵਾਪਰਿਆ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਉੱਤੇ ਭਵਾਨੀਗੜ੍ਹ ਤੋਂ ਪਟਿਆਲਾ ਵੱਲ ਜਾ ਰਹੀ ਇੱਕ ਮਰਸਿਡੀਜ਼ ਕਾਰ ਜਦੋਂ ਪਿੰਡ ਨਦਾਮਪੁਰ ਬਾਈਪਾਸ ਪੁੱਲ ਕੋਲ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਹਾਈਵੇ ਦੇ ਦੂਜੇ ਪਾਸੇ ਚਲੀ ਗਈ ਤੇ ਪਟਿਆਲਾ ਸਾਈਡ ਤੋਂ ਆ ਰਹੀ ਇੱਕ ਪਿੱਕਅਪ ਗੱਡੀ ਤੇ ਉਸ ਦੇ ਪਿੱਛੇ ਆ ਰਹੀ ਮਹਿੰਦਰਾ ਐਕਸਯੂਵੀ ਕਾਰ ਨਾਲ ਸਿੱਧੀ ਟਕਰਾ ਗਈ।
ਇਸ ਭਿਆਨਕ ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ ਦਫੜੀ ਮਚ ਗਈ ਤੇ ਮਰਸਿਡੀ ਕਾਰ ਦੇ ਚਾਲਕ ਸੁਖਪ੍ਰੀਤ ਸੰਧੂ ਵਾਸੀ ਅਬੋਹਰ ਤੇ ਪਿਕਅੱਪ ਗੱਡੀ ਦੇ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਮਰਸਿਡੀਜ਼ ‘ਚ ਬੈਠੇ ਇਕ ਹੋਰ ਵਿਅਕਤੀ ਮੋਹਿਤ ਦੀ ਗੰਭੀਰ ਹਾਲਤ ਹੋਣ ਕਾਰਨ ਉਸ ਨੂੰ ਭਵਾਨੀਗੜ੍ਹ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਵਿੱਚ ਇਨ੍ਹਾਂ ਤੋਂ ਇਲਾਵਾ 3 ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ।

Leave a Reply

Your email address will not be published. Required fields are marked *