ਨਵੀਂ ਦਿੱਲੀ- ਔਰਤਾਂ, ਪੁਰਸ਼ ਅਤੇ ਬੱਚੇ ਸਾਰੇ ਲੋਕ ਝੂਠ ਬੋਲਦੇ ਹਨ, ਝੂਠ ਬੋਲਣਾ ਇਕ ਹਿਊਮਨ ਨੇਚਰ ਹੈ। ਇਹ ਕਿਸੇ ਵੀ ਮੁਸ਼ਕਲ ਹਾਲਾਤ ਵਿਚੋਂ ਬਾਹਰ ਨਿਕਲਣ ਦਾ ਇਕ ਤਰੀਕਾ ਹੁੰਦਾ ਹੈ ਪਰ ਇਸ ਦਾ ਬਿਲਕੁਲ ਵੀ ਇਹ ਮਤਲਬ ਨਹੀਂ ਹੈ ਕਿ ਸਿਰਫ ਮੁਸ਼ਕਲ ਹਾਲਾਤ ਤੋਂ ਬਾਹਰ ਨਿਕਲਣ ਲਈ ਹੀ ਵਿਅਕਤੀ ਝੂਠ ਬੋਲੇ। ਕਈ ਵਾਰ ਲੋਕ ਆਪਣੇ ਸੱਚ ਨੂੰ ਲੁਕਾਉਣ ਲਈ ਵੀ ਝੂਠ ਬੋਲਦੇ ਹਨ। ਕਈ ਮਾਮਲਿਆਂ ਵਿਚ ਲੋਕ ਗਲਤੀ ਨੂੰ ਲੁਕਾਉਣ ਲਈ ਸਾਹਮਣੇ ਵਾਲੇ ਵਿਅਕਤੀ ਨਾਲ ਝੂਠ ਬੋਲਦੇ ਹਨ। ਕੁਝ ਲੋਕ ਤਾਂ ਅਜਿਹੇ ਵੀ ਸਨ ਜੋ ਬਿਨਾਂ ਕਿਸੇ ਕਾਰਨ ਝੂਠ ਬੋਲਦੇ ਹਨ। ਰਿਲੇਸ਼ਨਸ਼ਿਪ ਵਿੱਚ ਝੂਠ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕਈ ਵਾਰ ਲੋਕ ਲੜਦੇ ਹਨ, ਇਸ ਲਈ ਕਿਸੇ ਵੀ ਤਰ੍ਹਾਂ ਦੀ ਲੜਾਈ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕਾਮਨ ਝੂਠ ਬਾਰੇ ਦੱਸਦੇ ਹਾਂ ਜੋ ਅਕਸਰ ਆਪਣੀ ਪਤਨੀ ਜਾਂ ਗਰਲਫ੍ਰੈਂਡ ਜਾਂ ਮਹਿਲਾ ਮਿੱਤਰ ਨੂੰ ਬੋਲਦੇ ਹਨ।
ਮੈਂ ਸਿੰਗਲ ਹਾਂ- ਹਮੇਸ਼ਾ ਦੇਖਿਆ ਜਾਂਦਾ ਹੈ ਕਿ ਕਿਸੇ ਰਿਲੇਸ਼ਨਸ਼ਿਪ ਵਿਚ ਰਹਿੰਦੇ ਹੋਏ ਜਦੋਂ ਪੁਰਸ਼ ਕਿਸੇ ਦੂਜੀ ਮਹਿਲਾ ਵੱਲ ਆਕਰਸ਼ਿਤ ਹੁੰਦੇ ਹਨ ਤਾਂ ਉਹ ਉਸ ਨਾਲ ਝੂਠ ਬੋਲਦੇ ਦਿੰਦੇ ਹਨ ਕਿ ਉਹ ਸਿੰਗਲ ਹਨ। ਇਸ ਤਰ੍ਹਾਂ ਦਾ ਝੂਠ ਬੋਲ ਕੇ ਪੁਰਸ਼ ਚਾਹੁੰਦੇ ਹਨ ਕਿ ਸਾਹਮਣੇ ਵਾਲੀ ਮਹਿਲਾ ਉਸ ਨਾਲ ਗੱਲ ਕਰਨਾ ਬੰਦ ਨਾ ਕਰ ਦੇਵੇ।
ਮੈਂ ਉਸ ਨੂੰ ਨਹੀਂ ਦੇਖ ਰਿਹਾ ਸੀ- ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਵਿਚ ਪੁਰਸ਼ ਆਪਣੀ ਮਹਿਲਾ ਪਾਰਟਨਰ ਦੇ ਨਾਲ ਬੈਠੇ ਹੁੰਦੇ ਹਨ। ਉਥੇ ਹੀ ਅਚਾਨਕ ਤੋਂ ਜਦੋਂ ਕੋਈ ਦੂਜੀ ਮਹਿਲਾ ਸਾਹਮਣੇ ਤੋਂ ਲੰਘਦੀ ਹੈ ਤਾਂ ਪੁਰਸ਼ ਉਸ ਨੂੰ ਦੇਖਣ ਲੱਗਦੇ ਹਨ। ਜਦੋਂ ਪਾਰਟਨਰ ਅਜਿਹਾ ਕਰਨ ‘ਤੇ ਉਨ੍ਹਾਂ ਨੂੰ ਟੋਕਦੀ ਹੈ ਤਾਂ ਅਕਸਰ ਪੁਰਸ਼ ਗੱਲ ਨੂੰ ਇਹ ਕਹਿ ਕੇ ਟਾਲ ਦਿੰਦੇ ਹਨ ਜਾਂ ਝੂਠ ਬੋਲ ਦਿੰਦੇ ਹਨ ਕਿ ਉਹ ਉਸ ਮਹਿਲਾ ਨੂੰ ਦੇਖ ਨਹੀਂ ਰਹੇ ਸਨ ਸਗੋਂ ਅਚਾਨਕ ਕੁਝ ਸੋਚਣ ਲੱਗੇ ਸਨ।
ਮੈਂ ਕਦੇ ਸਮੋਕ ਨਹੀਂ ਕੀਤਾ ਜਾਂ ਮੈਂ ਸਿਗਰੇਟ ਨਹੀਂ ਛੱਡ ਦਿੱਤੀ ਹੈ- ਰਿਲੇਸ਼ਨਸ਼ਿਪ ਵਿਚ ਹਮੇਸ਼ਾ ਔਰਤਾਂ ਪੁਰਸ਼ਾਂ ਦੇ ਸਮੋਕ ਕਰਨ ਲਈ ਜਦੋਂ ਮਨਾ ਕਰਦੀ ਹੈ ਤਾਂ ਪੁਰਸ਼ ਜਾਂ ਤਾਂ ਪਾਰਟਨਰ ਨੂੰ ਮਿਲਣ ਤੋਂ ਕੁਝ ਦੇਰ ਪਹਿਲਾਂ ਹੀ ਸਮੋਕ ਕਰ ਲੈਂਦੇ ਹਨ ਜਾਂ ਜੇ ਪਾਰਟਨਰ ਨੂੰ ਪੁਰਸ਼ਾਂ ਤੋਂ ਸਿਗਰੇਟ ਦੀ ਬਦਬੂ ਆਉਂਦੀ ਹੈ ਤਾਂ ਉਹ ਇਹ ਕਹਿ ਕੇ ਝੂਠ ਬੋਲ ਦਿੰਦੇ ਹਨ ਕਿ ਉਨ੍ਹਾਂ ਦੇ ਸਾਹਮਣੇ ਕੋਈ ਵਿਅਕਤੀ ਸਿਗਰੇਟ ਪੀ ਰਿਹਾ ਸੀ। ਜਿਸ ਦੀ ਵਜ੍ਹਾ ਨਾਲ ਉਸ ਦੀ ਸਿਗਰੇਟ ਦੇ ਧੂੰਏਂ ਦੀ ਬਦਬੂ ਉਸ ਦੇ ਕੱਪੜਿਆਂ ‘ਤੇ ਚੜ੍ਹ ਗਈ।
ਮੈਂ ਸਿਰਫ ਤੁਹਾਡੇ ਬਾਰੇ ਹੀ ਸੋਚਦਾ ਹਾਂ- ਕਈ ਵਾਰ ਪਾਰਟਨਰ ਦਾ ਦਿਲ ਜਿੱਤਣ ਅਤੇ ਉਸ ਨੂੰ ਦੁਖੀ ਨਾ ਕਰਨ ਲਈ ਪੁਰਸ਼ ਇਹ ਝੂਠ ਬੋਲਦੇ ਹਨ ਕਿ ਮੈਂ ਸਿਰਫ ਤੁਹਾਡੇ ਬਾਰੇ ਹੀ ਸੋਚਦਾ ਹਾਂ।
ਮੈਂ ਤੁਹਾਡੇ ਬਿਨਾਂ ਇਕ ਦਿਨ ਵੀ ਨਹੀਂ ਰਹਿ ਸਕਦਾ- ਤੁਸੀਂ ਅਕਸਰ ਫਿਲਮਾਂ ਵਿਚ ਦੇਖਿਆ ਹੋਵੇਗਾ ਕਿ ਬੁਆਏਫ੍ਰੈਂਡ ਆਪਣੀ ਗਰਲਫ੍ਰੈਂਡ ਨੂੰ ਫੋਨ ‘ਤੇ ਕਹਿੰਦਾ ਹੈ ਕਿ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਅਤੇ ਫੋਨ ਕੱਟਣ ਦੇ ਤੁਰੰਤ ਬਾਅਦ ਉਸ ਦੀ ਪਾਰਟੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਉਹ ਕਿਸੇ ਪਾਰਟੀ ਦੀ ਪਲਾਨਿੰਗ ਕਰਨ ਲੱਗਦੇ ਹਨ। ਇਸ ਤਰ੍ਹਾਂ ਦਾ ਝੂਠ ਬੋਲ ਕੇ ਪੁਰਸ਼ ਅਕਸਰ ਆਪਣੇ ਪਾਰਟਨਰ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰਦੇ ਹਨ।
ਪੈਸਿਆਂ ਨੂੰ ਲੈ ਕੇ ਝੂਠ- ਅਕਸਰ ਵਿਆਹ ਤੋਂ ਪਹਿਲਾਂ ਕਿਸੇ ਲੜਕੀ ਨੂੰ ਇੰਪ੍ਰੈਸ ਕਰਨ ਲਈ ਪੁਰਸ਼ ਇਹ ਝੂਠ ਬੋਲਦੇ ਹਨ ਕਿ ਉਨ੍ਹਾਂ ਕੋਲ ਬਹੁਤ ਪੈਸਾ ਹੈ। ਉਥੇ ਹੀ ਵਿਆਹੁਤਾ ਪੁਰਸ਼ ਹਮੇਸ਼ਾ ਆਪਣੀਆਂ ਪਤਨੀਆਂ ਤੋਂ ਪੈਸੇ ਹੋਣ ਦੇ ਬਾਵਜੂਦ ਵੀ ਪੈਸੇ ਨਾ ਹੋਣ ਨੂੰ ਲੈ ਕੇ ਝੂਠ ਬੋਲਦੇ ਹਨ।
ਵਿਆਹ ਤੋਂ ਪਹਿਲਾਂ ਸੈਕਸ ਨਹੀਂ- ਕਿਸੇ ਵੀ ਲੜਕੀ ਦਾ ਦਿਲ ਜਿੱਤਣ ਲਈ ਅਕਸਰ ਪੁਰਸ਼ ਇਹ ਝੂਠ ਬੋਲਦੇ ਹਨ ਕਿ ਉਹ ਵਿਆਹ ਤੋਂ ਪਹਿਲਾਂ ਬਿਲਕੁਲ ਵੀ ਇੰਟੀਮੇਟ ਨਹੀਂ ਹੋਣਗੇ। ਪਰ ਜਿਵੇਂ ਹੀ ਲੜਕੀ ਹਾਂ ਬੋਲ ਦਿੰਦੀ ਹੈ ਜਾਂ ਰਿਲੇਸ਼ਨਸ਼ਿਪ ਵਿਚ ਆ ਜਾਂਦੀ ਹੈ ਤਾਂ ਗੇਮ ਪੂਰੀ ਤਰ੍ਹਾਂ ਨਾਲ ਚੇਂਜ ਹੋ ਜਾਂਦੀ ਹੈ।
ਤੂੰ ਪਹਿਲੀ ਲੜਕੀ ਹੈ ਜਿਸ ਨਾਲ ਪਿਆਰ ਹੋਇਆ- ਲੜਕੇ ਆਪਣੀ ਪ੍ਰੇਮਿਕਾ ਜਾਂ ਪਤਨੀ ਨੂੰ ਅਕਸਰ ਇਹ ਝੂਠ ਬੋਲਦੇ ਹਨ ਕਿ ਉਨ੍ਹਾਂ ਨੂੰ ਸਿਰਫ ਇਕ ਹੀ ਵਾਰ ਪਿਆਰ ਹੋਇਆ ਅਤੇ ਉਹ ਵੀ ਉਨ੍ਹਾਂ ਨਾਲ। ਕਈ ਵਾਰ ਲੜਕੇ ਆਪਣੇ ਅਤੀਤ ਵਿਚ ਰਹੀ ਪ੍ਰੇਮਿਕਾ ਦੇ ਬਾਰੇ ਇਸ ਲਈ ਨਹੀਂ ਦੱਸਦੇ ਕਿ ਉਨ੍ਹਾਂ ਦੀ ਪਾਰਟਨਰ ਅਸੁਰੱਖਿਅਤ ਮਹਿਸੂਸ ਕਰਨ ਲੱਗੇਗੀ।
ਪੁਰਸ਼ ਆਪਣੀ ਪ੍ਰੇਮਿਕਾ ਜਾਂ ਪਤਨੀ ਨੂੰ ਬੋਲਦੇ ਨੇ ਇਹ ਝੂਠ, ਕੀ ਤੁਸੀਂ ਵੀ ਬੋਲਿਆ ਹੈ ਕੋਈ ਝੂਠ
ਨਵੀਂ ਦਿੱਲੀ- ਔਰਤਾਂ, ਪੁਰਸ਼ ਅਤੇ ਬੱਚੇ ਸਾਰੇ ਲੋਕ ਝੂਠ ਬੋਲਦੇ ਹਨ, ਝੂਠ ਬੋਲਣਾ ਇਕ ਹਿਊਮਨ ਨੇਚਰ ਹੈ। ਇਹ ਕਿਸੇ ਵੀ ਮੁਸ਼ਕਲ ਹਾਲਾਤ ਵਿਚੋਂ ਬਾਹਰ ਨਿਕਲਣ…
