ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੁਲਵਾਮਾ ਦਹਿਸ਼ਤਗਰਦੀ ਹਮਲੇ ‘ਤੇ ਸਰਬ ਪਾਰਟੀ ਮੀਟਿੰਗ ਹੋਈ। ਦਸ ਦਈਏ ਕਿ ਪਾਰਲੀਮੈਂਟ ਦੀ ਲਾਇਬ੍ਰੇਰੀ ਕਲਾਸ ਵਿੱਚ ਇਹ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਗੁਲਾਮ ਨੰਬੀ ਆਜਾਦ ਅਤੇ ਸ਼ਰਦ ਪਵਾਰ ਵੀ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਪਾਕਿਸਤਾਨ ਪ੍ਰਾਯੋਜਿਤ ਦਹਿਸ਼ਤਗਰਦੀ ਦੀ ਨਿੰਦਾ ਕੀਤੀ ਗਈ। ਨਾਲ ਹੀ ਪਾਕਿਸਤਾਨ ਖਿਲਾਫ ਇਕਜੁਟਤਾ ਸੰਬੰਧੀ ਮਤਾ ਪਾਸ ਕੀਤਾ ਗਿਆ। 
ਮੀਟਿੰਗ ਦੌਰਾਨ ਪਾਕਿਸਤਾਨ ਪ੍ਰਾਯੋਜਿਤ ਦਹਿਸ਼ਤਗਰਦੀ ਦੀ ਨਿੰਦਾ ਕੀਤੀ ਗਈ। ਨਾਲ ਹੀ ਪਾਕਿਸਤਾਨ ਖਿਲਾਫ ਇਕਜੁਟਤਾ ਸੰਬੰਧੀ ਮਤਾ ਪਾਸ ਕੀਤਾ ਗਿਆ। ਇਸ ਤੌਂ ਇਲਾਵਾ ਗ੍ਰਹਿ ਮੰਤਰੀ ਨੇ ਕਿਹਾ ਕਿ ਸੁਰੱਖਿਆ ਦਸਤਿਆਂ ਨੂੰ ਕਾਰਵਾਈ ਲਈ ਖੁੱਲ ਦੇਣ ਦੀ ਗੱਲ ਕੀਤੀ ਗਈ ਹੈ। ਇਸ ਦੌਰਾਨ ਗੁਲਾਮ ਨੰਬੀ ਨੇ ਕਿਹਾ ਕਿ ਅੱਤਵਾਦੀ ਖਾਤਮੇ ਦੇ ਲਈ ਵਿਰੋਧੀ ਦਲ ਸਾਰੇ ਨਾਲ ਹਨ।

