ਪੰਜਾਬ ‘ਚ ਅੱਜ ਨਹੀਂ ਮਿਲਣਗੀਆਂ ਮੈਡੀਕਲ ਸਹੂਲਤਾਂ, ਡਾ. ਅਰਚਨਾ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ IMA ਦਾ ਫੈਸਲਾ

ਚੰਡੀਗੜ੍ਹ : ਪੰਜਾਬ ਵਿਚ ਅੱਜ ਮੈਡੀਕਲ ਸਹੂਲਤਾਂ (Medical facilities in Punjab today) ਬੰਦ ਰਹਿਣਗੀਆਂ। ਨਾ ਓ.ਪੀ.ਡੀ. ਵਿਚ ਮਰੀਜ਼ਾਂ (OPD In patients) ਨੂੰ ਚੈੱਕ ਕੀਤਾ ਜਾਵੇਗਾ…

ਚੰਡੀਗੜ੍ਹ : ਪੰਜਾਬ ਵਿਚ ਅੱਜ ਮੈਡੀਕਲ ਸਹੂਲਤਾਂ (Medical facilities in Punjab today) ਬੰਦ ਰਹਿਣਗੀਆਂ। ਨਾ ਓ.ਪੀ.ਡੀ. ਵਿਚ ਮਰੀਜ਼ਾਂ (OPD In patients) ਨੂੰ ਚੈੱਕ ਕੀਤਾ ਜਾਵੇਗਾ ਅਤੇ ਨਾ ਹੀ ਹਸਪਤਾਲਾਂ ਵਿਚ ਰੂਟੀਨ ਦਾ ਕੋਈ ਕੰਮ ਹੋਵੇਗਾ। ਅਜਿਹਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਫੈਸਲੇ ਨਾਲ ਹੋਣ ਜਾ ਰਿਹਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (Indian Medical Association) ਨੇ ਰਾਜਸਥਾਨ ਦੇ ਦੌਸਾ (Dausa of Rajasthan) ਵਿਚ ਇਕ ਭਾਜਪਾ ਨੇਤਾ (BJP leader) ਦੇ ਕਾਰਣ ਸੁਸਾਇਡ ਕਰਨ ਵਾਲੀ ਡਾਕਟਰ ਅਰਚਨਾ ਸ਼ਰਮਾ (Dr. Archana Sharma) ਨੂੰ ਇਨਸਾਫ ਦਿਵਾਉਣ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਲਿਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਚਿੱਠੀ ਜਾਰੀ ਕਰਕੇ ਕਿਹਾ ਹੈ ਕਿ ਸ਼ਨੀਵਾਰ ਨੂੰ ਸਾਰੀਆਂ ਮੈਡੀਕਲ ਸਹੂਲਤਾਂ (All medical facilities) ਠੱਪ ਰਹੀਆਂ ਜਾਣਗੀਆਂ ਅਤੇ ਖੁਦਕੁਸ਼ੀ ਕਰਨ ਵਾਲੀ ਡਾਕਟਰ ਅਰਚਨਾ ਸ਼ਰਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਾਰੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਨੀਵਾਰ ਨੂੰ ਆਪਣੀਆਂ ਸੇਵਾਵਾਂ ਨਾ ਦੇਣ। ਕਿਉਂਕਿ 2 ਅਪ੍ਰੈਲ ਨੂੰ ਵਿਰੋਧ ਦਿਵਸ ਵਜੋਂ ਮਨਾਇਆ ਜਾਵੇਗਾ। Also Read : ਪੈਟਰੋਲ-ਡੀਜ਼ਲ ਹੋਇਆ ਹੋਰ ਮਹਿੰਗਾ, ਇਥੇ 120 ਰੁਪਏ ਪ੍ਰਤੀ ਲਿਟਰ ਨੂੰ ਪੁੱਜੀ ਕੀਮਤ

Akola News | आयएमएचा आज संप; दवाखाने राहणार बंद | Sakal
ਆਈ.ਐੱਮ.ਏ. ਦੇ ਸਕੱਤਰ ਡਾਕਟਰ ਆਰ.ਐੱਸ. ਦਸਤੇ ਵਲੋਂ ਜਾਰੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਸਾਰੇ ਡਾਕਟਰਾਂ ਨੂੰ ਅਪੀਲ ਹੈ ਕਿ ਉਹ ਅੱਜ ਓ.ਪੀ.ਡੀ. ਤੋਂ ਲੈ ਕੇ ਹੋਰ ਸੇਵਾਵਾਂ ਨਾ ਦੇਣ। ਐਸੋਸੀਏਸ਼ਨ ਨੇ ਸਵੇਰੇ 11 ਵਜੇ ਆਈ.ਐੱਮ. ਭਵਨ ਵਿਚ ਡਾਕਟਰਾਂ ਦੀ ਮੀਟਿੰਗ ਵੀ ਬੁਲਾਈ। ਇਸ ਮੀਟਿੰਗ ਵਿਚ ਜਿੱਥੇ ਸਵਰਗੀ ਡਾਕਟਰ ਅਰਚਨਾ ਸ਼ਰਮਾ ਦੀ ਮੌਤ ‘ਤੇ ਸੋਗ ਜਤਾਇਆ ਜਾਵੇਗਾ, ਉਥੇ ਹੀ ਅਗਲੀ ਰਣਨੀਤੀ ਵੀ ਤੈਅ ਕੀਤੀ ਜਾਵੇਗੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਹੜਤਾਲ ਨੂੰ ਲੈ ਕੇ ਆਪਣੀ ਚਿੱਠੀ ਵਿਚ ਬਹੁਤ ਹੀ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਚਿੱਠੀ ਵਿਚ ਸਾਰੇ ਮੈਂਬਰਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਨਜ਼ਰ ਰੱਖਣ ਕਿ ਕੋਈ ਡਾਕਟਰੀ ਹੜਤਾਲ ਦੌਰਾਨ ਸੇਵਾਵਾਂ ਤਾਂ ਨਹੀਂ ਦੇ ਰਿਹਾ ਹੈ। ਜੇਕਰ ਦੇ ਰਿਹਾ ਹੈ ਤਾਂ ਅਜਿਹੀਆਂ ਕਾਲੀਆਂ ਭੇਡਾਂ ਦੀ ਫੋਟੋ ਖਿੱਚੀ ਜਾਵੇ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਭੇਜੀ ਜਾਵੇ, ਤਾਂ ਜੋ ਉਨ੍ਹਾਂ ਦੇ ਖਿਲਾਫ ਐਕਸ਼ਨ ਲਿਆ ਜਾ ਸਕੇ।

ਰਾਜਸਥਾਨ ਦੇ ਦੌਸਾ ਜ਼ਿਲੇ ਦੀ ਡਾ. ਅਰਚਨਾ ਦੀ ਖੁਦਕੁਸ਼ੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਪੂਰੇ ਦੇਸ਼ ਵਿਚ ਡਾਕਟਰਾਂ, ਸਿਹਤ ਕਾਮਿਆਂ ਸਮੇਤ ਸਾਰੇ ਮੁਲਾਜ਼ਮ ਅਰਚਨਾ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ ਥਾਂ-ਥਾਂ ਵਿਰੋਧ ਕਰ ਰਹੇ ਹਨ। ਰਾਜਸਥਾਨ ਦੇ ਲਾਲਸੋਟ ਵਿਚ ਗਰਭਵਤੀ ਮਹਿਲਾ ਦੀ ਮੌਤ ਤੋਂ ਬਾਅਦ ਮਹਿਲਾ ਡਾਕਟਰ ‘ਤੇ ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਹਿਲਾ ਡਾਕਟਰ ਨੇ ਡਿਪ੍ਰੈਸ਼ਨ ਵਿਚ ਆ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿਚ ਇਕ ਭਾਜਪਾ ਵਿਧਾਇਕ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਜਿਸ ‘ਤੇ ਦੋਸ਼ ਹੈ ਕਿ ਉਸ ਨੇ ਡਾਕਟਰਾਂ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ। ਪੁਲਿਸ ਨੇ ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਜਤਿੰਦਰ ਗੋਠਵਾਲ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *