Mata Charan Kaur: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੇ ਨਾਂ ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।
View this post on Instagram
ਪੋਸਟ ਵਿੱਚ ਮਾਤਾ ਚਰਨ ਕੌਰ ਨੇ ਲਿਖਿਆ ਹੈ ਕਿ ਸ਼ੁੱਭ 8.045 ਅਰਬ ਦੀ ਆਬਾਦੀ ਵਾਲੀ ਏਸ ਪੂਰੀ ਦੂਨੀਆਂ ਵਿੱਚ ਜੇ ਮੈਨੂੰ ਪਤਾ ਹੁੰਦਾ ਕਿ ਤੁਹਾਡੇ ਆਪਣੇ ਦੇਸ਼ ਦੇ 142.26 ਕਰੋੜ ਲੋਕਾਂ ਵਿਚੋਂ ਤੁਹਾਡੀ ਜਾਨ ਦੇ ਦੁਸ਼ਮਣ ਏਸ ਆਬਾਦੀ ਦੀ ਅੱਧੀ ਗਿਣਤੀ ਤੱਕ ਲੋਕ ਬਣ ਚੁੱਕੇ ਆ ਤਾਂ ਮੈ ਤੁਹਾਨੂੰ ਸਫ਼ਲਤਾ,ਪ੍ਰਸੰਸ਼ਾ ਦੇ ਰਸਤੇ ਤੋਂ ਮੋੜ ਲਿਆਉਣਾ ਸੀ, ਸ਼ੁੱਭ ਮੈਨੂੰ ਨਹੀਂ ਪਤਾ ਸੀ ਪੁੱਤ ਕਿ ਏਸ ਦੁਨੀਆਂ ਵਿੱਚ ਰਹਿੰਦੇ ਲੋਕਾਂ ਦੇ ਇਕ ਨਹੀ ਬਲਕਿ ਹਜ਼ਾਰਾਂ ਲੱਖਾਂ ਚਿਹਾਰੇ………..ਪੁੱਤ ਮੇਰਾ ਜੀ ਨਹੀ ਲੱਗਦਾ ਏਸ ਰੰਗ ਬਦਲਵੀਂ ਦੁਨੀਆਂ ਵਿੱਚ ਫੋਕੀ ਸ਼ੋਹਰਤ ਦੀ ਭੁੱਖ ਵਾਲੀ ਹਕੂਮਤ ਦੀ ਘਟੀਆ ਰਾਜਨੀਤੀ ਮੇਰੇ ਤੋਂ ਸਹੀ ਨਹੀਂ ਜਾ ਰਹੀ..ਮੇਰੇ ਬੱਚੇ।
