ਨਿੱਜੀ ਸਕੂਲ ‘ਚ ਨਕਾਬਪੋਸ਼ ਚੋਰ ਦਾ ਤਾਂਡਵ, ਤਸੱਲੀ ਨਾਲ ਫਰੋਲਿਆ ਇੱਕ-ਇੱਕ ਕਮਰਾ, ਨਕਦੀ ਤੇ ਸਾਮਾਨ ਲੈ ਕੇ ਫ਼ਰਾਰ

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਇਲਾਕੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਇੱਥੋਂ ਦੇ ਇੱਕ ਨਿੱਜੀ…

thief

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਇਲਾਕੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਇੱਥੋਂ ਦੇ ਇੱਕ ਨਿੱਜੀ ਸਕੂਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਸ਼ਾਤਰ ਨਕਾਬਪੋਸ਼ ਚੋਰ ਨੇ ਰਾਤ ਦੇ ਹਨੇਰੇ ਵਿੱਚ ਲੱਖਾਂ ਰੁਪਏ ਦੇ ਸਾਮਾਨ ਅਤੇ ਨਕਦੀ ‘ਤੇ ਹੱਥ ਸਾਫ਼ ਕਰ ਦਿੱਤਾ। ਚੋਰੀ ਦੀ ਇਹ ਸਾਰੀ ਵਾਰਦਾਤ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਰਾਤ 11 ਵਜੇ ਵੜਿਆ ਚੋਰ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਰੋਹਿਤ ਮੈਂਗੀ ਨੇ ਦੱਸਿਆ ਕਿ ਇਹ ਵਾਰਦਾਤ ਰਾਤ ਕਰੀਬ 11 ਵਜੇ ਵਾਪਰੀ। ਚੋਰ ਨੇ ਬੜੀ ਚਲਾਕੀ ਨਾਲ ਸਕੂਲ ਦੇ ਤਾਲੇ ਤੋੜੇ ਅਤੇ ਅੰਦਰ ਦਾਖ਼ਲ ਹੋ ਗਿਆ। ਚੇਅਰਮੈਨ ਅਨੁਸਾਰ, ਚੋਰ ਨੇ ਸਕੂਲ ਦੇ ਦਫ਼ਤਰ ਸਮੇਤ ਸਾਰੇ ਕਮਰਿਆਂ ਦੀ ਫਰੋਲਾ-ਫਰਾਲੀ ਕੀਤੀ। ਚੋਰ ਉੱਥੋਂ ਇਨਵਰਟਰ ਦੇ 2 ਬੈਟਰੀਆਂ, ਇੱਕ ਗੈਸ ਚੁੱਲ੍ਹਾ ਅਤੇ ਦਫ਼ਤਰ ਵਿੱਚ ਪਈ 22 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਿਆ।

ਸੀਸੀਟੀਵੀ ‘ਚ ਕੈਦ ਹੋਈ ਚੋਰ ਦੀ ਹਰਕਤ

ਸਕੂਲ ਪ੍ਰਬੰਧਕਾਂ ਮੁਤਾਬਕ ਚੋਰ ਕਾਫ਼ੀ ਦੇਰ ਤੱਕ ਸਕੂਲ ਦੇ ਅੰਦਰ ਘੁੰਮਦਾ ਰਿਹਾ ਅਤੇ ਉਸ ਨੇ ਬੜੀ ਤਸੱਲੀ ਨਾਲ ਇੱਕ-ਇੱਕ ਕਮਰਾ ਚੈੱਕ ਕੀਤਾ। ਸੀਸੀਟੀਵੀ ਫੁਟੇਜ ਵਿੱਚ ਨਕਾਬਪੋਸ਼ ਚੋਰ ਦੀਆਂ ਹਰਕਤਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਪ੍ਰਬੰਧਕਾਂ ਵੱਲੋਂ ਇਸ ਚੋਰੀ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ।

ਪੁਲਿਸ ਅਧਿਕਾਰੀਆਂ ਦਾ ਪੱਖ

ਇਸ ਮਾਮਲੇ ਸਬੰਧੀ ਜਦੋਂ ਬਹਿਰਾਮਪੁਰ ਥਾਣੇ ਦੇ ਐੱਸਐੱਚਓ ਸਾਹਿਲ ਪਠਾਨੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ। ਦੂਜੇ ਪਾਸੇ, ਡੀਐੱਸਪੀ ਰਾਜਿੰਦਰ ਮਿਨਹਾਸ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦੇ ਇਲਮ ਵਿੱਚ ਇਹ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਸਐੱਚਓ ਬਹਿਰਾਮਪੁਰ ਇਸ ਵੇਲੇ ਮਹਾਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੀ ਸੁਰੱਖਿਆ ਵਿੱਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਕੋਲੋਂ ਰਿਪੋਰਟ ਲੈਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਬਾਰੇ ਕੁਝ ਕਿਹਾ ਜਾ ਸਕਦਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

Moga Encounter : ਪ੍ਰਵਾਸੀ ਮਜ਼ਦੂਰਾਂ ‘ਤੇ ਗੋਲੀਬਾਰੀ ਕਰਨ ਵਾਲੇ ਦੋ ਮੁਲਜ਼ਮ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *