ਸਕੂਲਾਂ ਦੀਆਂ ਵਧੀਆਂ ਫੀਸਾਂ ਉੱਤੇ ਸਖਤੀ ਦੀ ਤਿਆਰੀ ‘ਚ ਮਾਨ ਸਰਕਾਰ, 419 ਸਕੂਲਾਂ ਦੀ ਹੋਵੇਗੀ ਜਾਂਚ

ਚੰਡੀਗੜ੍ਹ- ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਨੂੰ ਫੀਸ ਨਾ ਵਧਾਉਣ ਦੇ ਆਦੇਸ਼ ਦਿੱਤੇ ਸਨ। ਸੋਮਵਾਰ ਤੋਂ ਸੀਐਮ ਦੇ ਹੁਕਮਾਂ ਉਤੇ ਜ਼ਿਲ੍ਹਾ ਸਿੱਖਿਆ…

ਚੰਡੀਗੜ੍ਹ- ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਨੂੰ ਫੀਸ ਨਾ ਵਧਾਉਣ ਦੇ ਆਦੇਸ਼ ਦਿੱਤੇ ਸਨ। ਸੋਮਵਾਰ ਤੋਂ ਸੀਐਮ ਦੇ ਹੁਕਮਾਂ ਉਤੇ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਮੋਹਾਲੀ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰੀਆਂ ਦੀ ਫੀਸ ਵਸੂਲੀ ਦੀ ਜਾਂਚ ਕੀਤੀ ਜਾਵੇਗੀ। 

Also Read: ਲਸ਼ਕਰ ਮੁਖੀ ਹਾਫਿਜ਼ ਸਈਦ ਦੇ ਪੁੱਤਰ ਤਲਹਾ ਨੂੰ ਭਾਰਤ ਨੇ ਕੀਤਾ ਅੱਤਵਾਦੀ ਐਲਾਨ

ਜਾਣਕਾਰੀ ਅਨੁਸਾਰ ਮੋਹਾਲੀ, ਡੇਰਾਬੱਸੀ ਤੇ ਖਰੜ ਵਿਚ 419 ਸਕੂਲਾਂ ਵਿੱਚ ਫੀਸ ਵਸੂਲੀ ਦੀ ਜਾਂਚ ਹੋਵੇਗੀ। ਪ੍ਰਾਈਵੇਟ ਸਕੂਲਾਂ ਦੀ ਜਾਂਚ ਲਈ ਇੱਕ ਟੀਮ ਗਠਿਤ ਕੀਤੀ ਗਈ ਹੈ, ਜਿਸ ਵਿਚ 17 ਪ੍ਰਿੰਸੀਪਲ ਅਤੇ ਹੈਡਮਾਸਟਰਾਂ ਸ਼ਾਮਿਲ ਹਨ। ਟੀਮ ਵੱਲੋਂ ਜਾਂਚ ਵਿੱਚ ਸਬੂਤਾਂ ਸਮੇਤ ਸਾਰੇ ਸਕੂਲਾਂ ਦੀਆਂ ਫੀਸਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਵਿੱਚ 2022-23 ਲਈ ਸਾਲਾਨਾ ਫੀਸ, ਟਿਊਸ਼ਨ ਫੀਸ ਸਮੇਤ ਹਰ ਤਰ੍ਹਾਂ ਦੇ ਚਾਰਜ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਾਂਚ ਟੀਮ ਨੂੰ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪਣੀ ਪਵੇਗੀ।

Also Read: ਬਠਿੰਡਾ PTU ਪਹੁੰਚੇ ਭਗਵੰਤ ਮਾਨ, ਕਿਹਾ-‘ਨੌਜਵਾਨਾਂ ਨੂੰ ਨੌਕਰੀ ਲਈ ਖਾਣੇ ਪੈਂਦੇ ਨੇ ਧੱਕੇ’

Leave a Reply

Your email address will not be published. Required fields are marked *