ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਪ੍ਰਧਾਨ ਮੰਤਰੀ ਼ਡਾ ਮਨਮੋਹਨ ਸਿੰਘ ਨੇ 1984 ਸਿੱਖ ਨਸਲਕੁਸ਼ੀ ’ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਤਤਕਾਲੀ ਗ੍ਰਹਿ ਮੰਤਰੀ ਪੀ ਵੀ ਨਰਸਿਮਹਾ ਰਾਓ ਨਰੇਸ਼ ਗੁਜਰਾਲ ਦੀ ਸਲਾਹ ਮੰਨ ਲੈਂਦੇ ਤਾਂ ਇਹ ਕਤਲੇਆਮ ਨਹੀਂ ਹੁੰਦਾ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਨਰੇਸ਼ ਗੁਜਰਾਲ ਨੇ ਫੌਜ ਦੀ ਤਾਇਨਾਤੀ ਦੀ ਮੰਗ ਕੀਤੀ ਸੀ ਪਰ ਉਸ ਵੇਲੇ ਇਸ ਸਲਾਹ ਨੂੰ ਨਹੀਂ ਮੰਨਿਆ ਗਿਆ ਜਿਸ ਕਾਰਨ ਤ੍ਰਾਸਦੀ ਹੋਈ। ਕਾਬਿਲੇਗੌਰ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਇਹ ਗੱਲਾਂ ਗੁਜਰਾਲ ਦੀ 100 ਵੀ ਜਨਮ ਸ਼ਤਾਬਦੀ ਤੇ ਰੱਖੇ ਗਏ ਇਸ ਸਮਾਗਮ ਦੌਰਾਨ ਕਹੀਆਂ ਸਨ।

