ਮਨੀਸ਼ ਤਿਵਾੜੀ ਨੇ ਕਾਂਗਰਸ ਹਾਈਕਮਾਨ ‘ਤੇ ਕਸੇ ਤੰਜ, ਟਵੀਟ ਕਰ ਆਖੀ ਇਹ ਗੱਲ

ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸਭ ਕੁਝ ਠੀਕ ਨਜ਼ਰ ਨਹੀਂ ਆ ਰਿਹਾ ਹੈ। ਦਰਅਸਲ, ਕਾਂਗਰਸ ਦੇ ਮੁੱਖ ਚਿਹਰੇ ਹਰੀਸ਼ ਰਾਵਤ…

ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸਭ ਕੁਝ ਠੀਕ ਨਜ਼ਰ ਨਹੀਂ ਆ ਰਿਹਾ ਹੈ। ਦਰਅਸਲ, ਕਾਂਗਰਸ ਦੇ ਮੁੱਖ ਚਿਹਰੇ ਹਰੀਸ਼ ਰਾਵਤ (Harish Rawat) ਨੇ ਖੁੱਲ੍ਹ ਕੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਹੈ, ਜਿਸ ਤੋਂ ਬਾਅਦ ਪਾਰਟੀ ਬੈਕਫੁੱਟ ‘ਤੇ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ (Manish Tiwari) ਨੇ ਇਸ ਸਾਰੇ ਘਟਨਾਕ੍ਰਮ ‘ਤੇ ਆਪਣੀ ਹੀ ਪਾਰਟੀ ਨੂੰ ਘੇਰ ਲਿਆ ਹੈ। ਤਿਵਾੜੀ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ‘ਪਹਿਲਾਂ ਅਸਾਮ… ਫਿਰ ਪੰਜਾਬ… ਹੁਣ ਉਤਰਾਖੰਡ… ਭੋਗ ਪਾਏ ਜਾਣਗੇ…’ਕੋਈ ਕਸਰ ਨਾ ਰਹਿ ਜਾਵੇ। Also Read : BKU ਉਗਰਾਹਾਂ ਦੀ CM ਚੰਨੀ ਨਾਲ ਮੀਟਿੰਗ ਖਤਮ, ਇੰਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

 

ਦੱਸ ਦੇਈਏ ਕਿ ਕਾਂਗਰਸ ਹਾਈਕਮਾਂਡ ਦੇ ਰਵੱਈਏ ‘ਤੇ ਅਸਿੱਧੇ ਤੌਰ ‘ਤੇ ਉਂਗਲਾਂ ਉਠਾਉਂਦੇ ਹੋਏ ਰਾਵਤ ਨੇ ਕੁਝ ਅਜਿਹਾ ਲਿਖਿਆ ਹੈ, ਜਿਸ ਨੂੰ ਕੁਝ ਲੋਕ ਉਨ੍ਹਾਂ ਦੀ ਸੇਵਾਮੁਕਤੀ ਨਾਲ ਜੋੜ ਕੇ ਦੇਖ ਰਹੇ ਹਨ। ਰਾਵਤ ਨੇ ਟਵੀਟ ਕਰਕੇ ਲਿਖਿਆ, ਬੜੀ ਅਜੀਬ ਗੱਲ ਹੈ, ਚੋਣਾਂ ਦਾ ਸਮੁੰਦਰ ਤੈਰਨਾ ਹੈ, ਸਹਿਯੋਗ ਲਈ ਸੰਗਠਨ ਢਾਂਚਾ, ਜ਼ਿਆਦਾਤਰ ਥਾਵਾਂ ‘ਤੇ ਸਹਿਯੋਗ ਦਾ ਹੱਥ ਅੱਗੇ ਵਧਾਉਣ ਦੀ ਬਜਾਏ ਜਾਂ ਤਾਂ ਮੂੰਹ ਫੇਰ ਕੇ ਖੜ੍ਹਾ ਹੋ ਰਿਹਾ ਜਾਂ ਨਾਂਹ-ਪੱਖੀ ਭੂਮਿਕਾ ਨਿਭਾ ਰਿਹਾ ਹੈ। ਜਿਸ ਸਮੁੰਦਰ ਵਿੱਚ ਤੈਰਨਾ ਹੈ, ਉੱਥੇ ਸਤਾ ਨੇ ਕਈ ਮਗਰਮੱਛਾਂ ਨੂੰ ਛੱਡ ਰੱਖੇ ਹਨ ਹੈ। ਜਿਨ੍ਹਾਂ ਦੇ ਹੁਕਮ ‘ਤੇ ਮੈਂ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਕਈ ਵਾਰ ਮੇਰੇ ਦਿਮਾਗ ਵਿਚ ਇਹ ਖਿਆਲ ਆ ਰਿਹਾ ਹੈ ਕਿ ਹਰੀਸ਼ ਰਾਵਤ ਬਹੁਤ ਹੋ ਗਿਆ ਹੈ, ਬਹੁਤ ਤੈਰਿਆ ਹੈ, ਹੁਣ ਆਰਾਮ ਕਰਨ ਦਾ ਸਮਾਂ ਹੈ।

 

Leave a Reply

Your email address will not be published. Required fields are marked *