12 ਮਈ ਤੱਕ ਮਨੀਸ਼ ਸਿਸੋਦੀਆ ਦੀ ਹਿਰਾਸਤ ‘ਚ ਵਾਧਾ

ਨਵੀਂ ਦਿੱਲੀ: ਦਿੱਲੀ ਦੇ Rouse Avenue Court  ਨੇ ਆਬਕਾਰੀ ਨੀਤੀ ਮਾਮਲੇ ਵਿੱਚ  ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 12 ਮਈ ਤੱਕ…

ਨਵੀਂ ਦਿੱਲੀ: ਦਿੱਲੀ ਦੇ Rouse Avenue Court  ਨੇ ਆਬਕਾਰੀ ਨੀਤੀ ਮਾਮਲੇ ਵਿੱਚ  ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 12 ਮਈ ਤੱਕ ਵਧਾ ਦਿੱਤੀ ਹੈ ਰਿਪੋਰਟ ਮੁਤਾਬਿਕ ਕੇਸ ਦੀ ਜਾਂਚ CBI ਕਰ ਰਹੀ ਹੈ ਉਥੇ ਹੀ ਜਮਾਨਤ ਨੂੰ ਲੈ ਕੇ ਦਿੱਲੀ ਹਾਈਕੋਰਟ ਦੇ ਦੌਰਾਨ ਬੈਂਚ ਨੇ CBI ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਕੋਲ ਉਹ ਸਬੂਤ ਹਨ ਜਿੰਨਾਂ ਉੱਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਤਾਂ ਉਹ ਦਿਖਾਉਣ।

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਉੱਤੇ ਦਿੱਲੀ ਦੀ  Rouse Avenue Court  ਨੇ ਇਹ ਫੈਸਲਾ 28 ਅਪ੍ਰੈਲ ਤੱਕ ਟਾਲ ਦਿੱਤਾ ਹੈ ਅਤੇ ED ਕੇਸ ਵਿੱਚ ਕੋਰਟ ਨੇ 18 ਅਪ੍ਰੈਲ ਨੂੰ ਇਹ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਕੋਰਟ ਵੱਲੋਂ ਚਾਰਜਸ਼ੀਟ ‘ਤੇ 12 ਮਈ ਨੂੰ ਸੁਣਵਾਈ ਕੀਤੀ ਜਾਵੇਗੀ। ਚਾਰਜਸ਼ੀਟ ਵਿੱਚ ਏਜੰਸੀ ਨੇ ਕਿਹਾ ਹੈ ਕਿ ਵੱਡੀ ਸਾਜ਼ਿਸ਼ ਅਤੇ ਹੋਰ ਦੋਸ਼ੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਬੀਆਈ ਨੇ 25 ਨਵੰਬਰ 2022 ਨੂੰ ਆਖਰੀ ਚਾਰਜਸ਼ੀਟ ਦਾਖਲ ਕੀਤੀ ਸੀ।

Leave a Reply

Your email address will not be published. Required fields are marked *