ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਾੜੀ ਇਲਾਕਿਆਂ ਤੋਂ ਆ ਰਿਹਾ ਪਾਣੀ ਦੇ ਕਾਰਨ ਪੰਜਾਬ ਚ ਹੜ੍ਹ ਦਾ ਮਾਹੌਲ ਬਣਿਆ ਹੋਇਆ ਹੈ। ਜਿਸਦੇ ਚੱਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਫਿਰੋਜਪੁਰ ਦੇ ਮਖੂ ਨੇੜੇ ਪੁੱਸੀ ਬੰਨ੍ਹ ਚ ਪਾੜ ਪੇ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਜਾਣੀਆਂ ਦਾਹਿਲ ਪਿੰਡ ਨੇੜੇ ਬੰਨ੍ਹ ਪਿਆ ਹੈ। ਜਿਸ ਕਾਰਨ ਕਈ ਪਿੰਡ ਪਾਣੀ ‘ਚ ਡੁੱਬ ਗਏ ਹਨ। ਇਹਨਾਂ ਹੀ ਨਹੀਂ ਲੋਹੀਆਂ ਖਾਸ ਦੇ ਕਰੀਬ 20 ਪਿੰਡਾਂ ਨੂੰ ਖਤਰਾ ਬਣਿਆ ਹੋਇਆ ਹੈ।
ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਲੋਕ ਰਾਤ ਨੂੰ ਛੱਤਾਂ ਤੇ ਰਾਤ ਕੱਟਣ ਤੇ ਮਜਬੂਰ ਹੋਏ ਪਏ ਹਨ। ਇਹਨਾਂ ਹੀ ਨਹੀਂ ਕਈ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ।


