ਮਾਈਕ੍ਰੋਸਾਫਟ ਸਰਵਰ ‘ਚ ਖਰਾਬੀ; ਇੰਡੀਗੋ ਨੇ ਰੱਦ ਕੀਤੀਆਂ 192 ਉਡਾਣਾਂ

National News : ਮਾਈਕ੍ਰੋਸਾਫਟ ਸਰਵਰ ‘ਚ ਤਕਨੀਕੀ ਖਰਾਬੀ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਏਅਰਲਾਈਨਜ਼ ਦੇ ਕੰਮਕਾਜ ‘ਤੇ ਅਸਰ ਪਿਆ ਹੈ। ਏਅਰਲਾਈਨ ਕੰਪਨੀ ਇੰਡੀਗੋ ਨੇ…

National News : ਮਾਈਕ੍ਰੋਸਾਫਟ ਸਰਵਰ ‘ਚ ਤਕਨੀਕੀ ਖਰਾਬੀ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਏਅਰਲਾਈਨਜ਼ ਦੇ ਕੰਮਕਾਜ ‘ਤੇ ਅਸਰ ਪਿਆ ਹੈ। ਏਅਰਲਾਈਨ ਕੰਪਨੀ ਇੰਡੀਗੋ ਨੇ ਹੁਣ ਤਕ ਕੁੱਲ 192 ਉਡਾਣਾਂ ਰੱਦ ਕੀਤੀਆਂ ਹਨ। ਮੁੰਬਈ, ਗੋਆ, ਦਿੱਲੀ, ਬਰਲਿਨ ਅਤੇ ਸਿਡਨੀ ਹਵਾਈ ਅੱਡਿਆਂ ‘ਤੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਵਰ ਬੰਦ ਹੋਣ ਕਾਰਨ ਯਾਤਰੀਆਂ ਨੂੰ ਚੈੱਕ-ਇਨ ਅਤੇ ਚੈੱਕ ਆਊਟ ਕਰਨ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ, ਫਲਾਈਟ ਦੇ ਸੰਚਾਲਨ ‘ਚ ਦਿੱਕਤਾਂ ਆਈਆਂ। 
ਏਅਰਲਾਈਨ ਕੰਪਨੀ ਨੇ ਆਪਣੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਇੰਡੀਗੋ ਦੇ ਕਈ ਕੇਂਦਰਾਂ ‘ਤੇ ਦਿੱਕਤਾਂ ਵਧ ਗਈਆਂ ਹਨ। ਇਸ ਕਾਰਨ ਕੰਪਨੀ ਨੇ 24 ਘੰਟੇ ਦਾ ਸਮਾਂ ਮੰਗਿਆ ਹੈ। ਓਥੇ ਹੀ ਮਾਈਕ੍ਰੋਸਾਫਟ ਨਾਲ ਆਈਟੀ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਸੰਪਰਕ ‘ਚ ਹੈ। ਹਾਲਾਂਕਿ ਚੇਨਈ, ਹੈਦਰਾਬਾਦ, ਪਟਨਾ, ਗੋਆ ਸਮੇਤ ਕਈ ਹਵਾਈ ਅੱਡਿਆਂ ‘ਤੇ ਮੈਨੂਅਲ ਚੈੱਕ-ਇਨ ਸ਼ੁਰੂ ਹੋ ਗਿਆ ਹੈ।
ਬਹੁਤ ਸਾਰੇ ਯਾਤਰੀਆਂ ਨੂੰ ਇਹ ਜਾਣਕਾਰੀ ਵੀ ਨਹੀਂ ਮਿਲੀ ਕਿ ਉਨ੍ਹਾਂ ਦੀ ਫਲਾਈਟ ਰੱਦ ਹੋ ਗਈ ਹੈ। ਏਅਰਪੋਰਟ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਇਸ ਦੌਰਾਨ ਭਾਰਤੀ ਏਅਰਲਾਈਨ ਇੰਡੀਗੋ ਨੇ 192 ਉਡਾਣਾਂ ਰੱਦ ਕਰ ਦਿੱਤੀਆਂ ਹਨ ਅਤੇ ਸਾਰੀਆਂ ਉਡਾਣਾਂ ਦੀ ਸੂਚੀ ਸਾਂਝੀ ਕੀਤੀ ਹੈ। ਰੱਦ ਕੀਤੀਆਂ ਉਡਾਣਾਂ ਵਿੱਚੋਂ 10 ਸ਼ਨੀਵਾਰ (20 ਜੁਲਾਈ) ਤੋਂ ਅਤੇ 182 ਸ਼ੁੱਕਰਵਾਰ (19 ਜੁਲਾਈ) ਦੀਆਂ ਉਡਾਣਾਂ ਹਨ।

Leave a Reply

Your email address will not be published. Required fields are marked *