ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਦਫਤਰ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ, ਮਲੇਸ਼ੀਆ ਦੇ ਪ੍ਰਧਾਨਮੰਤਰੀ ਨੇ ਆਪਣਾ ਅਸਤੀਫਾ ਉਥੇ ਦੇ ਰਾਜੇ ਨੂੰ ਸੌਂਪ ਦਿੱਤਾ ਹੈ। 94 ਸਾਲਾਂ ਪ੍ਰਧਾਨ ਮੰਤਰੀ ਦਾ ਇਹ ਫੈਸਲਾ ਐਤਵਾਰ ਦੀ ਰਿਪੋਰਟ ਆਉਂਣ ਤੋਂ ਬਾਅਦ ਆਇਆ ਹੈ।
ਦੱਸ ਦਈਏ ਉਨ੍ਹਾਂ ਦੀ ਪਾਰਟੀ ਇੱਕ ਨਵੀਂ ਸਰਕਾਰ ਬਨਾਉਂਣ ਬਾਰੇ ਸੋਚ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਉੱਤਰਾਧਿਕਾਰੀ ਅਤੇ ਪੀਪਲਜ਼ ਜਸਟਿਸ ਪਾਰਟੀ (ਪੀਕੇਆਰ) ਦੇ ਪ੍ਰਧਾਨ ਅਨਵਰ ਇਬਰਾਹਿਮ ਸ਼ਾਮਲ ਹੋਣਗੇ। ਸੋਮਵਾਰ ਸਵੇਰੇ ਉੱਪ ਪ੍ਰਧਾਨ ਮੰਤਰੀ ਵੈਨ ਅਜੀਜਾ ਵੈਨ ਇਸਮਾਈਲ ਅਤੇ ਅਨਵਰ ਇਬਰਾਹਿਮ ਮਹਾਥਿਰ ਨੂੰ ਉਨ੍ਹਾਂ ਦੀ ਨਿਜੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਹੈ। ਦੱਸ ਦੇਈਏ ਕਿ, ਮਈ 2018 ਵਿੱਚ, ਮਹਾਥੀਰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਬਣੇ ਸਨ। ਉਹ ਗੱਠਜੋੜ ਦੀਆਂ ਚਾਰ ਸੰਵਿਧਾਨਕ ਪਾਰਟੀਆਂ ਵਿਚੋਂ ਇਕ ਪਾਰਟੀ ਪਰੀਬੂਮੀ ਬੇਸੂਰਟ ਮਲੇਸ਼ੀਆ (ਪੀਪੀਬੀਐਮ) ਦੇ ਚੇਅਰਮੈਨ ਵੀ ਹਨ।
ਅਨਵਰ ਇਬਰਾਹਿਮ ਨਾਲ ਮਤਭੇਦ
ਤੁਹਾਨੂੰ ਦੱਸ ਦੇਈਏ ਕਿ, ਲੰਬੇ ਸਮੇਂ ਤੋਂ ਰਾਜਨੀਤਿਕ ਵਿਰੋਧੀ ਮਹਾਥਿਰ ਦੀ ਸਰਕਾਰ ਨੂੰ ਢਹਿ-ਢੇਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਦੌਰਾਨ ਅਸਤੀਫੇ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਮਲੇਸ਼ੀਆ ਪਿਛਲੇ ਇਕ ਹਫਤੇ ਤੋਂ ਰਾਜਨੀਤਿਕ ਅਸਥਿਰਤਾ ਵਿਚੋਂ ਗੁਜ਼ਰ ਰਿਹਾ ਸੀ। 2018 ਵਿੱਚ, ਮਹਾਥਿਰ ਅਤੇ ਅਨਵਰ ਇਬਰਾਹਿਮ ਨੇ ਦੇਸ਼ ਵਿੱਚ ਇੱਕ ਸਰਕਾਰ ਬਣਾਈ।
ਉਦੋਂ ਕਿਹਾ ਜਾਂਦਾ ਸੀ ਕਿ, ਮਹਾਥਿਰ ਕੁਝ ਸਾਲਾਂ ਬਾਅਦ ਅਨਵਰ ਨੂੰ ਸੱਤਾ ਸੌਂਪ ਦੇਣਗੇ ਪਰ ਐਤਵਾਰ ਨੂੰ ਅਨਵਰ ਨੇ ਮਹਾਥਿਰ ਦੀ ਪਾਰਟੀ ‘ਤੇ ਧੋਖਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ, ਮਹਾਥਿਰ ਨੇ ਯੂਨਾਈਟਿਡ ਮਲਾਇਆ ਨੈਸ਼ਨਲ ਆਰਗੇਨਾਈਜ਼ੇਸ਼ਨ (ਯੂ ਐਮ ਐਨ ਓ) ਨਾਲ ਗੱਠਜੋੜ ਕਰਨ ਦਾ ਧੋਖਾ ਕੀਤਾ ਹੈ। ਹਾਲਾਂਕਿ, ਅਜੇ ਇਹ ਪਤਾ ਨਹੀਂ ਹੈ ਕਿ, ਮਹਾਥਿਰ ਮਲੇਸ਼ੀਆ ਵਿੱਚ ਫਿਰ ਕਿਸੇ ਹੋਰ ਪਾਰਟੀ ਨਾਲ ਸਰਕਾਰ ਬਣਾਏਗਾ ਜਾਂ ਨਹੀਂ। ਇਸ ਬਾਰੇ ਕੁਝ ਵੀ ਹਲੇ ਕਿਹਾ ਨਹੀਂ ਜਾ ਸਕਦਾ।

